ਅੰਬਾਨੀਆ ਦੇ ਵਿਆਹ ਵਿੱਚ ਵੰਡੀਆਂ 2-2 ਕਰੋੜ ਦੀਆਂ ਘੜੀਆਂ

ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਇਸ ਹਫਤੇ ਵਿਆਹ ਹੋਇਆ ਹੈ। ਹਜ਼ਾਰਾਂ ਕਰੋੜਾਂ ਦੀ ਲਾਗਤ ਵਾਲੇ ਇਸ ਵਿਆਹ ਵਿੱਚ ਦੇਸ਼ ਅਤੇ ਦੁਨੀਆ ਦੀਆਂ ਕਈ ਦਿੱਗਜਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਅੰਬਾਨੀ ਪਰਿਵਾਰ ਵੱਲੋਂ ਕਈ ਮਹਿੰਗੇ ਤੋਹਫ਼ੇ ਦਿੱਤੇ ਗਏ। ਇਨ੍ਹਾਂ ‘ਚੋਂ ਕਈਆਂ ਨੂੰ ਅਨੰਤ ਅੰਬਾਨੀ ਤੋਂ ਕਰੋੜਾਂ ਦੀਆਂ ਘੜੀਆਂ ਦੇ ਤੋਹਫੇ ਮਿਲੇ ਹਨ।

ਖਬਰਾਂ ਮੁਤਾਬਕ ਇਸ ਵਿਆਹ ਸਮਾਗਮ ‘ਚ ਮੁੰਡੇ ਵਾਲੇ ਪਾਸਿਓਂ ਆਉਣ ਵਾਲੇ ਸਿਤਾਰਿਆਂ ਨੂੰ ਅਨੰਤ ਅੰਬਾਨੀ ਨੇ ਲਗਜ਼ਰੀ ਘੜੀਆਂ ਗਿਫਟ ਕੀਤੀਆਂ ਹਨ। ਜਿਨ੍ਹਾਂ ਨੂੰ ਇਹ ਘੜੀਆਂ ਗਿਫਟ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਰਣਵੀਰ ਸਿੰਘ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗਿਫਟ ਕੀਤੀਆਂ ਘੜੀਆਂ ਦੀ ਕੀਮਤ 2 ਕਰੋੜ ਰੁਪਏ ਹੈ। ਤੋਹਫ਼ਿਆਂ ਦੀਆਂ ਤਸਵੀਰਾਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਰਹੀਆਂ ਹਨ।

ਅਨੰਤ ਅੰਬਾਨੀ ਵਲੋਂ ਗ੍ਰੂਮਸਮੈਨ ਨੂੰ ਜਿਹੜੀਆਂ ਘੜੀਆਂ ਤੋਹਫੇ ਵਜੋਂ ਮਿਲੀਆਂ ਹਨ, ਉਹ Audemars Piguet ਬ੍ਰਾਂਡ ਦੀਆਂ ਹਨ। ਘੜੀਆਂ 41 ਮਿਲੀਮੀਟਰ 18 ਕੈਰਟ ਪਿੰਕ ਗੋਲਡ ਕੇਸ ਵਿੱਚ ਹਨ, ਜੋ ਕਿ 9.5 ਮਿਲੀਮੀਟਰ ਮੋਟੀਆਂ ਹਨ। ਉਨ੍ਹਾਂ ਵਿੱਚ ਸੇਫਾਯਕ ਕ੍ਰਿਸਟਲ ਬੈਕ ਅਤੇ ਸਕ੍ਰੂ ਲਾਕਡ ਕ੍ਰਾਊਨ ਦਿੱਤੇ ਗਏ ਹਨ। ਘੜੀਆਂ ਵਿੱਚ Grande Tapisserie ਪੈਟਰਨ ਦੇ ਨਾਲ ਪਿੰਕ ਗੋਲਡ ਡਾਇਲ ਹੈ ਅਤੇ ਇਸ ਵਿੱਚ ਬਲੂ ਕਾਊਂਟਰਸ, ਪਿੰਕ ਗੋਲਡ ਆਵਰ ਮਾਰਕਰਸ, ਰਾਇਲ ਓਕ ਹੈਂਡ ਵਰਗੇ ਫੀਚਰਸ ਸ਼ਾਮਲ ਹਨ।

Audemars Piguet ਦੀਆਂ ਇਨ੍ਹਾਂ ਘੜੀਆਂ ਵਿੱਚ ਪਿੰਕ ਗੋਲਡ ਟੋਨਡ ਇਨਰ ਬੇਜੇਲ ਅਤੇ ਮੈਨਿਊਫੈਕਚਰ ਕੈਲਿਬਰ 5134 ਸੈਲਫ-ਵਾਈਂਡਿੰਗ ਮੂਵਮੈਂਟ ਵਰਗੇ ਫੀਚਰ ਦਿੱਤੇ ਗਏ  ਹਨ। ਉਨ੍ਹਾਂ ਵਿੱਚ ਇੱਕ ਪਰਪੇਚੂਅਲ ਕੈਲੰਡਰ ਹੈ, ਜੋ ਹਫਤਾ, ਦਿਨ, ਤਰੀਕ, ਐਸਟ੍ਰਾਨੋਮਿਕਲ ਮੂਨ, ਮਹੀਨਾ, ਲੀਪ ਈਅਰ ਘੰਟੇ ਅਤੇ ਮਿੰਟ ਦੱਸਦਾ ਹੈ। ਘੜੀਆਂ ਵਿੱਚ ਇੱਕ 18 ਕੈਰੇਟ ਪਿੰਕ ਗੋਲਡ ਬਰੇਸਲੇਟ, AP ਫੋਲਡਿੰਗ ਬਕਲ ਅਤੇ ਇੱਕ ਵਾਧੂ ਨੀਲਾ ਐਲੀਗੇਟਰ ਸਟ੍ਰੈਪ ਵੀ ਸ਼ਾਮਲ ਹੈ। ਇਹ ਘੜੀਆਂ 20 ਮੀਟਰ ਡੂੰਘੇ ਪਾਣੀ ਵਿੱਚ ਕੰਮ ਕਰ ਸਕਦੀਆਂ ਹਨ ਅਤੇ 40 ਘੰਟਿਆਂ ਤੱਕ ਪਾਵਰ ਰਿਜ਼ਰਵ ਰੱਖ ਸਕਦੀਆਂ ਹਨ।

Advertisement