ਅੱਜ ਚੱਲੇਗੀ ਭਾਰਤ ਦੀ ਪਹਿਲੀ ਅੰਡਰਵਾਟਰ ਟ੍ਰੇਨ, PM ਮੋਦੀ ਦਿਖਾਉਣਗੇ ਹਰੀ ਝੰਡੀ

ਅੱਜ ਭਾਰਤ ਚ ਪਹਿਲੀ ਅੰਡਰਵਾਟਰ ਟਰੇਨ ਦੀ ਸ਼ੁਰੂਆਤ ਹੋਣ ਵਾਲੀ ਹੈ। PM ਨਰਿੰਦਰ ਮੋਦੀ ਕੋਲਕਾਤਾ ਵਿੱਚ ਅੰਡਰਵਾਟਰ ਮੈਟਰੋ ਦਾ ਉਦਘਾਟਨ ਕਰਨਗੇ। ਇਸ ਦੌਰਾਨ PM ਮੋਦੀ 15400 ਕਰੋੜ ਰੁਪਏ ਦੇ ਮੈਟਰੋ ਨਾਲ ਸਬੰਧਤ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਨਾਲ ਹੀ ਪ੍ਰਧਾਨ ਮੰਤਰੀ ਮੈਟਰੋ ਦੀ ਪਹਿਲੀ ਜਨਤਕ ਸਵਾਰੀ ਵੀ ਲੈਣਗੇ। ਇਹ ਮੈਟਰੋ ਹਾਵੜਾ ਮੈਦਾਨ ਅਤੇ ਐਸਪਲੇਨੇਡ ਵਿਚਕਾਰ ਚੱਲਦੀ ਹੈ। ਇਹ ਸੁਰੰਗ ਰੇਲ ​​ਗੱਡੀਆਂ ਨੂੰ ਹੁਗਲੀ ਨਦੀ ਦੇ ਬੈੱਡ ਤੋਂ 32 ਮੀਟਰ ਹੇਠਾਂ ਚੱਲਣ ਦੀ ਆਗਿਆ ਦੇਵੇਗੀ, ਜਿਸ ਨਾਲ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ।

ਦਸ ਦੇਈਏ ਕਿ, ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਟਰੇਨ ਪੂਰਬ-ਪੱਛਮੀ ਮੈਟਰੋ ਕੋਰੀਡੋਰ ਦੇ ਹਿੱਸੇ ਵਜੋਂ ਹਾਵੜਾ ਅਤੇ ਐਸਪਲੇਨੇਡ ਵਿਚਕਾਰ ਚੱਲੇਗੀ। ਜਾਣਕਾਰੀ ਅਨੁਸਾਰ ਜਦੋਂ ਤੱਕ ਰੇਲ ਗੱਡੀ ਹੁਗਲੀ ਨਦੀ ਨੂੰ ਪਾਰ ਨਹੀਂ ਕਰਦੀ, ਉਦੋਂ ਤੱਕ ਯਾਤਰੀਆਂ ਦਾ ਸੁਰੰਗਾਂ ਵਿੱਚ ਨੀਲੀਆਂ ਬੱਤੀਆਂ ਨਾਲ ਸਵਾਗਤ ਕੀਤਾ ਜਾਵੇਗਾ । ਨਿਊ ਗਾਰਿਆ-ਏਅਰਪੋਰਟ ਰੂਟ ਦਾ ਨਿਊ ਗਾਰਿਆ-ਰੂਬੀ ਹਸਪਤਾਲ ਕਰਾਸਿੰਗ ਸੈਕਸ਼ਨ ਅਤੇ ਜੋਕਾ-ਐਸਪਲੇਨੇਡ ਮੈਟਰੋ ਰੂਟ ‘ਤੇ ਤਰਾਤਲਾ-ਮਾਜੇਰਹਾਟ ਸੈਕਸ਼ਨ ਪੂਰਾ ਹੋ ਗਿਆ ਹੈ ਅਤੇ ਜਨਤਕ ਸੇਵਾ ਲਈ ਤਿਆਰ ਹੈ।

Advertisement