ਇਸੇ ਮਹੀਨੇ ਭਾਰਤ ਆਉਣਗੇ Elon Musk, ਜਾਣੋ ਕੀ ਹੈ ਕਾਰਨ

Elon Musk ਨੇ ਭਾਰਤ ਦੌਰੇ ‘ਤੇ ਆਉਣ ਦੀ ਪੁਸ਼ਟੀ ਕੀਤੀ ਹੈ। ਮਸਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਖਬਰਾਂ ਮੁਤਾਬਕ ਮਸਕ ਭਾਰਤ ਵਿਚ ਕਰੋੜਾਂ ਰੁਪਏ ਨਿਵੇਸ਼ ਕਰਨ ਦਾ ਐਲਾਨ ਕਰ ਸਕਦੇ ਹਨ। ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ਵਿਚ ਲਿਖਿਆ ਭਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਲਈ ਉਤਸੁਕ ਹਾਂ।

ਮਸਕ ਇਸ ਮਹੀਨੇ ਦੇ ਅਖੀਰ ਵਿਚ ਭਾਰਤ ਆਉਣ ਵਾਲੇ ਹਨ। ਉਹ 22 ਤੋਂ 27 ਅਪ੍ਰੈਲ ਦੇ ਵਿਚ ਭਾਰਤ ਦੀ ਯਾਤਰਾ ‘ਤੇ ਆ ਸਕਦੇ ਹਨ। ਪੀਐੱਮ ਮੋਦੀ ਨਾਲ ਬੈਠਕ ਦੇ ਬਾਅਦ ਉਹ ਭਾਰਤ ਟੈਸਲਾ ਦਾ ਪਲਾਂਟ ਲਗਾਉਣ ਦਾ ਐਲਾਨ ਕਰ ਸਕਦੇ ਹਨ। ਮਸਕ ਦੀ ਕੰਪਨੀ ਭਾਰਤ ਵਿੱਚ ਟੇਸਲਾ ਕਾਰਾਂ ਲਈ ਇੱਕ ਨਿਰਮਾਣ ਪਲਾਂਟ ਲਈ ਸਥਾਨ ਲੱਭ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮਸਕ ਭਾਰਤ ‘ਚ ਸ਼ੁਰੂਆਤ ‘ਚ 200 ਕਰੋੜ ਡਾਲਰ ਦਾ ਨਿਵੇਸ਼ ਕਰ ਸਕਦਾ ਹੈ।

ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਟੈਸਲਾ ਭਾਰਤੀ ਸਮੂਹ ਰਿਲਾਇੰਸ ਇੰਡਸਟਰੀਜ਼ ਨਾਲ ਗੱਲਬਾਤ ਕਰ ਰਹੀ ਹੈ ਕਿਉਂਕਿਮਸਕ ਭਾਰਤ ਵਿਚ ਪਰਿਚਾਲਨ ਲਈ ਸਥਾਨਕ ਹਿੱਸੇਦਾਰਾਂ ਨਾਲ ਕੰਮ ਕਰਨਾ ਚਾਹੁੰਦੇ ਹਨ। ਕਈ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਟੇਸਲਾ ਲਈ ਮਹਾਰਾਸ਼ਟਰ ਤੇ ਗੁਜਰਾਤ ਵਿਚ ਫੈਕਟਰੀ ਲਗਾਣ ਲਈ ਜ਼ਮੀਨ ਤਲਾਸ਼ੀ ਜਾ ਰਹੀ ਹੀ।

Advertisement