ਕਬੱਡੀ ਜਗਤ ਨੂੰ ਵੱਡਾ ਝਟਕਾ, ਚੋਟੀ ਦੇ ਕਬੱਡੀ ਖਿਡਾਰੀ ਦੀ ਹੋਈ ਮੌਤ

ਬਨੂੜ ਦੇ ਜੰਮ ਪਲ ਵਿਸ਼ਵ ਪੱਧਰ ਉਤੇ ਆਪਣੀ ਧਰਤੀ ਦਾ ਨਾਮ ਚਮਕਾਉਣ ਵਾਲੇ ਹਰਫਨ ਮੌਲਾ ਕਬੱਡੀ ਖਿਡਾਰੀ ਜਗਦੀਪ ਮੀਨੂੰ ਦੇ ਮੌਤ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਕੁਝ ਦਿਨ ਪਹਿਲਾ ਸੱਪ ਦੇ ਡੰਗਣ ਕਾਰਨ ਗੱਡੀ ਖਿਡਾਰੀ ਨੂੰ ਇਲਾਜ ਲਈ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਇਲਾਜ ਦੌਰਾਨ ਖਿਡਾਰੀ ਨੇ ਦਮ ਤੋੜ ਦਿੱਤਾ। ਮੀਨੂੰ ਦੀ ਇਸ ਦੁਖਦਾਈ ਮੌਤ ਦੇ ਚੱਲਦੇ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।

ਕੌਂਸਲਰ ਭਜਨ ਲਾਲਾ ਨੰਦਾ ਨੇ ਦੱਸਿਆ ਕਿ ਜਗਦੀਪ ਮੀਨੂੰ (30) ਪੁੱਤਰ ਹਦੈਤ ਰਾਮ ਕੁਝ ਦਿਨ ਪਹਿਲਾਂ ਪਸ਼ੂਆਂ ਲਈ ਚਾਰਾ ਵੱਢਣ ਗਿਆ ਸੀ। ਇਸ ਦੌਰਾਨ ਉਸ ਨੂੰ ਸੱਪ ਨੇ ਡੱਸ ਲਿਆ। ਇਸ ਸਬੰਧੀ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਜੋ ਉਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿਚ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਖਰਾਬ ਹੁੰਦੀ ਵੇਖ ਕੇ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ

Advertisement