ਕੋਰੋਨਾ ਦੇ ਨਵੇਂ ਵੇਰੀਐਂਟ ‘FLiRT’ ਨੇ ਵਧਾਈ ਚਿੰਤਾ, ਸੁਣੋ ਕਿੰਨਾ ਲੋਕਾਂ ਤੇ ਬਣਿਆ ਖ਼ਤਰਾ

ਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ‘ਚ ਭਿਆਨਕ ਤਬਾਹੀ ਮਚਾਈ ਸੀ, ਜਿਸ ਨੂੰ ਲੋਕ ਅੱਜ ਤਕ ਭੁੱਲ ਨਹੀਂ ਸਕੇ ਹਨ। ਅੱਜ ਵੀ ਲੋਕ ਕੋਰੋਨਾਵਾਇਰਸ ਮਹਾਮਾਰੀ ਦੇ ਉਸ ਦੌਰ ਨੂੰ ਯਾਦ ਕਰ ਕੇ ਡਰ ਜਾਂਦੇ ਹਨ। ਭਾਵੇਂ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ‘ਚ ਕਮੀ ਆਈ ਹੈ, ਪਰ ਇਹ ਵਾਇਰਸ ਅਜੇ ਵੀ ਸਾਡੇ ਵਿਚਕਾਰ ਮੌਜੂਦ ਹੈ ਤੇ ਸਮੇਂ-ਸਮੇਂ ‘ਤੇ ਇਸ ਦੇ ਵੱਖ-ਵੱਖ ਸਟ੍ਰੇਨ ਸਿਹਤ ਮਾਹਿਰਾਂ ਤੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ ਹੁਣ ਕੋਰੋਨਾ ਦੇ ਇੱਕ ਹੋਰ ਨਵੇਂ ਸਟ੍ਰੇਨ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।

ਹਾਲ ਹੀ ‘ਚ ਸੰਯੁਕਤ ਰਾਜ ਅਮੇਰਿਕਾ ‘ਚ COVID-19 ਦੇ ਵੇਰੀਐਂਟ ਦਾ ਇਕ ਸਮੂਹ ਚਿੰਤਾ ਦਾ ਕਾਰਨ ਬਣ ਗਿਆ ਹੈ। ਵਿਗਿਆਨੀਆਂ ਨੇ ਕੋਰੋਨਾ ਦੇ ਇਸ ਨਵੇਂ ਵੇਰੀਐਂਟ ਨੂੰ ‘FLiRT’ ਦਾ ਨਾਂ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਨਵਾਂ ਵੇਰੀਐਂਟ Omicron ਪਰਿਵਾਰ ਦਾ ਹੈ। ਤੁਹਾਨੂੰ ਦੱਸ ਦੇਈਏ ਕਿ ਓਮੀਕ੍ਰੋਨ ਕੋਰੋਨਾ ਵਾਇਰਸ ਦਾ ਉਹੀ ਸਟ੍ਰੇਨ ਹੈ ਜਿਸ ਨੇ ਦੁਨੀਆ ਭਰ ‘ਚ ਸਭ ਤੋਂ ਵੱਧ ਤਬਾਹੀ ਮਚਾਈ ਸੀ। ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਲਈ ਵੀ ਓਮੀਕ੍ਰੋਨ ਹੀ ਜ਼ਿੰਮੇਵਾਰ ਸੀ।

ਸਿਹਤ ਮਾਹਿਰਾਂ ਤੇ ਵਿਗਿਆਨੀਆਂ ਅਨੁਸਾਰ, ਕੋਰੋਨਾ ਦਾ ਇਹ ਵੇਰੀਐਂਟ ਇਸ ਸਮੇਂ ਅਮਰੀਕਾ ਦੇ ਕੁਝ ਹਿੱਸਿਆਂ ‘ਚ ਫੈਲ ਰਿਹਾ ਹੈ। ਇਸ ਨਵੇਂ ਸਟ੍ਰੇਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਡਰ ਹੈ ਕਿ ਇਹ ਵੇਰੀਐਂਟ ਦੁਨੀਆ ਦੇ ਹੋਰ ਹਿੱਸਿਆਂ ‘ਚ ਵੀ ਫੈਲ ਸਕਦਾ ਹੈ। ਇੰਨਾ ਹੀ ਨਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੂਸਟਰ ਡੋਜ਼ ਲੈਣ ‘ਤੇ ਵੀ ਇਹ ਸਟ੍ਰੇਨ ਤੁਹਾਨੂੰ ਲਪੇਟ ‘ਚ ਲੈ ਸਕਦਾ ਹੈ, ਜਿਸ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ।

Advertisement