ਚੋਣ ਪ੍ਰਚਾਰ ਤੋਂ ਥੱਕੀ ਕੰਗਨਾ ਰਣੌਤ, ਕਿਹਾ ਭੁੱਖੇ ਰਹਿ ਕੇ ਕੰਮ ਕਰਨਾ ਫਿਲਮਾਂ ਤੋਂ ਵੀ ਔਖਾ !

 ਲੋਕ ਸਭਾ ਚੋਣਾਂ ਲਈ ਭਾਜਪਾ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। 1 ਜੂਨ ਨੂੰ ਹੋਣ ਵਾਲੀ ਵੋਟਿੰਗ ਨੂੰ ਲੈ ਕੇ ਕੰਗਨਾ ਕਾਫੀ ਸਮੇਂ ਤੋਂ ਪ੍ਰਚਾਰ ‘ਚ ਰੁੱਝੀ ਹੋਈ ਹੈ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਹੈ ਕਿ ਚੋਣ ਪ੍ਰਚਾਰ ਤੋਂ ਪਹਿਲਾਂ ਫਿਲਮਾਂ ਬਣਾਉਣ ਦਾ ਸੰਘਰਸ਼ ਮਹਿਜ਼ ਮਜ਼ਾਕ ਹੈ।

ਕੰਗਨਾ ਰਣੌਤ ਨੇ ਆਪਣੇ ਚੋਣ ਪ੍ਰਚਾਰ ਤੋਂ ਬਾਅਦ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ। ਕੰਗਨਾ ਨੇ ਲਿਖਿਆ, ‘6 ਜਨਤਕ ਮੀਟਿੰਗਾਂ, ਪਾਰਟੀ ਵਰਕਰਾਂ ਨਾਲ ਕਈ ਮੀਟਿੰਗਾਂ, ਖਰਾਬ ਸੜਕਾਂ ਦੇ ਨਾਲ ਪੇਂਡੂ ਪਹਾੜਾਂ ਤੋਂ ਇੱਕ ਦਿਨ ਵਿੱਚ 450 ਕਿਲੋਮੀਟਰ ਦਾ ਸਫ਼ਰ, ਬਿਨਾਂ ਭੋਜਨ ਦੇ, ਮੈਂ ਆਪਣੀ ਕਾਰ ਵਿੱਚ ਸਮੇਂ-ਸਮੇਂ ‘ਤੇ ਇਸ ਸੰਘਰਸ਼ ਬਾਰੇ ਸੋਚਦੀ ਹਾਂ ਕਿ ਫਿਲਮਾਂ ਬਣਾਉਣ ਦਾ ਸੰਘਰਸ਼ ਇੱਕ ਮਜ਼ਾਕ ਵਾਂਗ ਜਾਪਦਾ ਹੈ।

ਦਸ ਦੇਈਏ ਕਿ ਕੰਗਨਾ ਰਣੌਤ ਮੰਡੀ ਲੋਕ ਸਭਾ ਸੀਟ ‘ਤੇ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਖ਼ਿਲਾਫ਼ ਚੋਣ ਲੜ ਰਹੀ ਹੈ। ਕੰਗਨਾ ਵਿਕਰਮਾਦਿਤਿਆ ‘ਤੇ ਲਗਾਤਾਰ ਹਮਲਾਵਰ ਰਹੀ ਹੈ। ਉਨ੍ਹਾਂ ਨੇ ਹਾਲ ਹੀ ‘ਚ ਨਾਮਜ਼ਦਗੀ ਵੀ ਦਾਖਲ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਮੈਂ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ। ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਮੰਡੀ ਤੋਂ ਚੋਣ ਲੜਨ ਦਾ ਮੌਕਾ ਮਿਲਿਆ। ਮੈਂ ਬਾਲੀਵੁੱਡ ਵਿੱਚ ਬਹੁਤ ਸਫਲ ਰਹੀ ਹਾਂ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਮੈਨੂੰ ਰਾਜਨੀਤੀ ਵਿੱਚ ਵੀ ਸਫਲਤਾ ਮਿਲੇਗੀ।

Advertisement