ਚੌਲਾਂ ਦਾ ਪਾਣੀ ਸਕਿਨ ਨੂੰ ਕਰ ਦਏਗਾ ਸ਼ੀਸ਼ੇ ਵਾਂਗ ਸਾਫ਼, ਪੜ੍ਹੋ ਕਿਵੇਂ ਵਰਤੋਂ ਕਰ ਸਕਦੇ

ਗਰਮੀਆਂ ਵਿੱਚ ਉਮਸ ਤੇ ਨਮੀ ਵਧਣ ਕਾਰਨ ਕਈ ਵਾਰ ਸਕਿਨ ਖਰਾਬ ਹੋਣ ਲਗਦੀ ਹੈ। ਕਈ ਵਾਰ ਰੁਝੇਵਿਆਂ ਭਰੀ ਜੀਵਨ ਸ਼ੈਲੀ ਕਾਰਨ ਅਸੀਂ ਸਕਿਨ ਦਾ ਧਿਆਨ ਵੀ ਨਹੀਂ ਰੱਖ ਪਾਉਂਦੇ। ਇਸ ਸਬੰਧੀ ਸਕਿਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ ਹੈ ਤਾਂ ਤੁਸੀਂ ਚਾਵਲ ਦਾ ਪਾਣੀ ਚਿਹਰੇ ‘ਤੇ ਲਗਾ ਸਕਦੇ ਹੋ। ਜਿਵੇਂ ਕਿ ਸਭ ਜਾਣਦੇ ਪਰ ਚੌਲਾਂ ਦੇ ਪਾਣੀ ‘ਚ ਵਿਟਾਮਿਨ, ਫਾਈਬਰ, ਮੈਗਨੀਸ਼ੀਅਮ ਅਤੇ ਮੈਂਗਨੀਜ਼ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਕਿਨ ਦੇ ਸੈੱਲਾਂ ਨੂੰ ਪੋਸ਼ਣ ਦੇਣ ‘ਚ ਮਦਦ ਕਰਦੇ ਹਨ। ਇਹ ਇੱਕ ਕੁਦਰਤੀ ਫੇਸ ਸਲੀਨਰ ਹੈ।

ਇਸ ਵਿੱਚ ਵਿਟਾਮਿਨ ਬੀ 1, ਵਿਟਾਮਿਨ ਸੀ ਅਤੇ ਵਿਟਾਮਿਨ ਈ ਵਰਗੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਪੋਰਸ ਨੂੰ ਘੱਟ ਕਰਨ ਅਤੇ ਝੁਰੜੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।

ਪੜ੍ਹੋ ਕਿਸ ਤਰ੍ਹਾਂ ਚੌਲਾਂ ਦਾ ਪਾਣੀ ਸਕਿਨ ਨੂੰ ਕਰ ਸਕਦਾ ਜਵਾਨ-

ਤੁਸੀਂ ਇੱਕ ਕੱਪ ਚੌਲਾਂ ਨੂੰ ਪਾਣੀ ‘ਚ ਭਿਓਂ ਕੇ ਰੂੰ ਨਾਲ ਚਿਹਰੇ ‘ਤੇ ਲਗਾ ਸਕਦੇ ਹੋ ਅਤੇ 15 ਤੋਂ 20 ਮਿੰਟ ਲਈ ਛੱਡ ਸਕਦੇ ਹੋ, ਜੋ ਤੁਹਾਡੇ ਚਿਹਰੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ ਇਸ ਤੋਂ ਇਲਾਵਾ ਤੁਸੀਂ ਮੁਲਤਾਨੀ ਮਿੱਟੀ ‘ਚ ਚੌਲਾਂ ਦਾ ਪਾਣੀ ਮਿਲਾ ਕੇ ਵੀ ਲਗਾ ਸਕਦੇ ਹੋ।

ਚੌਲਾਂ ਦਾ ਪਾਣੀ ਰੋਜ਼ਾਨਾ ਚਿਹਰੇ ‘ਤੇ ਲਗਾਉਣ ਨਾਲ ਡੈੱਡ ਸਕਿਨ ਤੋਂ ਛੁਟਕਾਰਾ ਮਿਲਦਾ ਹੈ। ਇਸ ਨਾਲ ਚਮੜੀ ਨਰਮ ਹੋ ਜਾਂਦੀ ਹੈ। ਇਸ ਦੀ ਵਰਤੋਂ ਕਰਨ ਲਈ ਤੁਸੀਂ ਫੇਸ਼ੀਅਲ ਕਲਿੰਜ਼ਰ ‘ਚ ਚੌਲਾਂ ਦਾ ਪਾਣੀ ਮਿਲਾ ਸਕਦੇ ਹੋ।

ਚੌਲਾਂ ਦਾ ਪਾਣੀ ਸਾਡੇ ਚਿਹਰੇ ਲਈ ਕੁਦਰਤੀ ਕਲਿੰਜ਼ਰ ਦਾ ਕੰਮ ਕਰਦਾ ਹੈ, ਜਿਸ ਨਾਲ ਸਾਡੀ ਸਕਿਨ ‘ਤੇ ਜਮ੍ਹਾਂ ਹੋਈ ਗੰਦਗੀ ਸਾਫ਼ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਇਹ ਸਾਡੇ ਚਿਹਰੇ ਦੇ ਦਾਗ-ਧੱਬੇ ਅਤੇ ਝੁਰੜੀਆਂ ਨੂੰ ਵੀ ਦੂਰ ਕਰਦਾ ਹੈ। ਚੰਬਲ ਤੋਂ ਪੀੜਤ ਲੋਕ ਵੀ ਚੌਲਾਂ ਦੇ ਪਾਣੀ ਦੀ ਵਰਤੋਂ ਕਰ ਸਕਦੇ ਹਨ, ਜਿਸ ਨਾਲ ਖੁਜਲੀ ਅਤੇ ਸੋਜ ਦੂਰ ਹੋ ਜਾਵੇਗੀ ਅਤੇ ਤੁਹਾਡਾ ਚਿਹਰਾ ਚਮਕਦਾਰ ਹੋ ਜਾਵੇਗਾ।

ਕਈ ਵਾਰ ਤੇਜ਼ ਧੁੱਪ ਕਾਰਨ ਸਕਿਨ ‘ਤੇ ਸਨ ਬਰਨ ਦੀ ਸਮੱਸਿਆ ਹੋ ਜਾਂਦੀ ਹੈ। ਆਪਣੀ ਚਮੜੀ ਨੂੰ ਤੇਜ਼ ਧੁੱਪ ਤੋਂ ਬਚਾਉਣ ਲਈ ਆਪਣੇ ਚਿਹਰੇ ‘ਤੇ ਚੌਲਾਂ ਦਾ ਪਾਣੀ ਲਗਾਓ। ਇਸ ‘ਚ ਮੌਜੂਦ ਸਟਾਰਚ ਦਰਦ ਤੇ ਜਲਨ ਤੋਂ ਰਾਹਤ ਦਿਵਾਉਣ ‘ਚ ਮਦਦਗਾਰ ਹੁੰਦਾ ਹੈ।

ਚੌਲਾਂ ਦਾ ਪਾਣੀ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਤੁਸੀਂ ਇਸ ਨੂੰ ਫੇਸ ਪੈਕ ’ਚ ਮਿਲਾ ਕੇ ਚਿਹਰੇ ’ਤੇ ਅਪਲਾਈ ਕਰ ਸਕਦੇ ਹੋ ਜਾਂ ਚੌਲਾਂ ਦੇ ਪਾਣੀ ’ਚ ਸ਼ਹਿਦ ਤੇ ਦਹੀ ਮਿਕਸ ਕਰ ਕੇ ਸਕਿਨ ’ਤੇ ਲਗਾ ਸਕਦੇ ਹੋ। ਇਸ ਘਰੇਲੂ ਉਪਾਅ ਨਾਲ ਤੁਹਾਡੀ ਸਕਿਨ ਮੌਇਸਚਰਾਈਜ਼ ਹੋਵੇਗੀ।

ਜਾਣੋ ਕਿਵੇਂ ਤਿਆਰ ਕੀਤਾ ਜਾ ਸਕਦਾ ਚੌਲਾਂ ਦਾ ਪਾਣੀ-

ਬੁਢਾਪੇ ਨੂੰ ਦੂਰ ਕਰਨ ਲਈ ਚੌਲਾਂ ਦਾ ਪਾਣੀ ਘਰ ‘ਚ ਹੀ ਬਣਾਇਆ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਚੌਲਾਂ ਨੂੰ ਸਾਫ਼ ਪਾਣੀ ‘ਚ 15-20 ਮਿੰਟ ਲਈ ਭਿਉਂ ਕੇ ਰੱਖਣਾ ਹੋਵੇਗਾ। ਜਦੋਂ ਪਾਣੀ ਚਿੱਟਾ ਹੋਣ ਲੱਗੇ ਤਾਂ ਇਸ ਨੂੰ ਕਿਸੇ ਭਾਂਡੇ ‘ਚ ਲੈ ਕੇ ਥੋੜ੍ਹਾ ਜਿਹਾ ਉਬਾਲ ਲਓ। ਉਬਾਲਣ ਤੋਂ ਬਾਅਦ ਪਾਣੀ ਨੂੰ ਠੰਢਾ ਕਰਕੇ ਇਸ ਨਾਲ ਚਿਹਰਾ ਧੋ ਲਓ। ਚੌਲਾਂ ਦਾ ਪਾਣੀ ਚਿਹਰੇ ਦੀ ਰੰਗਤ ਨੂੰ ਨਿਖਾਰਨ ‘ਚ ਮਦਦ ਕਰਦਾ ਹੈ।

Advertisement