ਛੋਟੇ Sidhu ਲਈ ਫੈਨਜ਼ ਨੇ ਭੇਜੀਆਂ ਰੱਖੜੀਆ, ਮਾਤਾ ਚਰਨ ਕੌਰ ਨੇ ਸਾਂਝੀ ਕੀਤੀ ਝਲਕ

19 ਅਗਸਤ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਲੰਮੀ ਉਮਰ ਦੀ ਅਰਦਾਸ ਕਰਦੀਆਂ ਹਨ। ਇਸ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦਗਾਰ ’ਤੇ ਪਹੁੰਚ ਕੇ ਬਹੁਤ ਸਾਰੀਆਂ ਕੁੜੀਆਂ ਮੂਸੇਵਾਲਾ ਦੇ ਬੁੱਤ ਵਾਲੇ ਗੁੱਟ ’ਤੇ ਨਮ ਅੱਖਾਂ ਨਾਲ ਰੱਖੜੀਆਂ ਬੰਨਦੀਆਂ ਹਨ। ਪਰ ਇਸ ਵਾਰ ਕਈ ਫੈਨਜ਼ ਨੇ ਛੋਟੇ ਸਿੱਧੂ ਲਈ ਵੀ ਰੱਖੜੀਆ ਭੇਜੀਆਂ ਹਨ, ਜਿਸ ਦੀ ਮਾਤਾ ਚਰਨ ਕੌਰ ਵੱਲੋਂ ਖਾਸ ਝਲਕ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। 

ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਜੀ ਵੱਲੋ ਉਹਨਾਂ ਦੇ ਸੋਸ਼ਲ ਮੀਡੀਆ ਹੈੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਰੱਖੜੀਆ ਭੇਜੀਆਂ ਸਨ। ਜਿਸ ਵਿੱਚ ਇੱਕ ਚਿੱਠੀ ਵੀ ਦਿਖਾਈ ਦਿੰਦੀ ਹੈ ਅਤੇ ਉਸ ਉੱਤੇ ਲਿਖਿਆ ਹੈ ਕਿ ਇਹ ਸਿੱਧੂ ਦੇ ਛੋਟੇ ਭਰਾ ਲਈ ਭਿਜਵਾਈਆਂ ਗਇਆਂ ਹਨ।

ਦੱਸਣਯੋਗ ਹੈ ਕਿ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਨੂੰ ਚੌਹਣ ਵਾਲੇ ਲੋਕ ਦੂਰ-ਦੂਰ ਤੋਂ ਉਨ੍ਹਾਂ ਦੇ ਪਿੰਡ ਪਹੁੰਚਦੇ ਹਨ। ਮੂਸੇਵਾਲਾ ਦੀ ਮੌਤ ਨੂੰ ਦੋ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ, ਪਰ ਉਨ੍ਹਾਂ ਨੂੰ ਚੌਹਣ ਵਾਲੇ ਲੋਕਾਂ ਦੇ ਦਿਲਾਂ ’ਚ ਪਿਆਰ ਦੀ ਭਾਵਨਾ ਘੱਟ ਨਹੀਂ ਹੋਈ। ਲੋਕ ਜਿੱਥੇ ਸਿੱਧੂ ਮੂਸੇਵਾਲਾ ਦੀ ਯਾਦਗਾਰ ’ਤੇ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ, ਉੱਥੇ ਯਾਦਗਾਰ ’ਤੇ ਪਹੁੰਚਣ ਵਾਲੀਆਂ ਕੁੜੀਆਂ ਰੱਖੜੀ ਦੇ ਤਿਉਹਾਰ ਦੀ ਆਮਦ ਤੋਂ ਪਹਿਲਾਂ ਹੀ ਨਮ ਅੱਖਾਂ ਨਾਲ ਸਿੱਧੂ ਮੂਸੇਵਾਲਾ ਦੇ ਗੁੱਟ ਤੇ ਰੱਖੜੀਆਂ ਸਜਾ ਵਿਛੜ ਚੁੱਕੇ ਭਰਾ ਨਾਲ ਰਿਸ਼ਤੇ ਨੂੰ ਮਜ਼ਬੂਤ ਕਰਦੀਆਂ ਨਜ਼ਰ ਆਉਂਦੀਆਂ ਹਨ। 

Advertisement