ਜਨਤਕ ਮੁਆਫ਼ੀ ਮੰਗੇਗਾ ਬਾਬਾ ਰਾਮਦੇਵ, 23 ਅਪ੍ਰੈਲ ਨੂੰ ਹੋਏਗੀ ਸੁਣਵਾਈ

ਪਤੰਜਲੀ ਗੁੰਮਰਾਹਕੁੰਨ ਇਸ਼ਤਿਹਾਰਾਂ ਦਾ ਮਾਮਲਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਐਮਡੀ ਬਾਲਕ੍ਰਿਸ਼ਨ ਆਚਾਰੀਆ ਨੇ ਗੁੰਮਰਾਹਕੁੰਨ ਇਸ਼ਤਿਹਾਰ ਦੇਣ ਦੇ ਮਾਮਲੇ ਵਿੱਚ ਜਨਤਕ ਮਾਫ਼ੀ ਦਾ ਪ੍ਰਸਤਾਵ ਕੀਤਾ ਹੈ। ਸੁਣਵਾਈ ਦੌਰਾਨ ਪਤੰਜਲੀ ਦੀ ਤਰਫੋਂ ਪੇਸ਼ ਹੋਏ ਵਕੀਲਾਂ ਨੇ ਜੱਜਾਂ ਨੂੰ ਕਿਹਾ ਕਿ ਉਹ ਮੁਆਫੀ ਮੰਗਣ ਲਈ ਤਿਆਰ ਹਨ। ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੇ ਬੈਂਚ ਅੱਗੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਅਦਾਲਤ ਨੇ ਕਿਹਾ ਕਿ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਇਕ ਹਫਤੇ ਦੇ ਅੰਦਰ ਆਪਣੀ ਗਲਤੀ ਸੁਧਾਰਨ ਲਈ ਕਦਮ ਚੁੱਕਣੇ ਚਾਹੀਦੇ ਹਨ।

ਇਸ ਤੋਂ ਪਹਿਲਾਂ ਅਦਾਲਤ ‘ਚ ਸੁਣਵਾਈ ਦੌਰਾਨ ਬਾਬਾ ਰਾਮਦੇਵ ਨੇ ਕਿਹਾ ਸੀ ਕਿ ਸਾਡੇ ਤੋਂ ਜੋ ਵੀ ਗ਼ਲਤੀ ਹੋਈ ਹੈ, ਉਸ ਲਈ ਅਸੀਂ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਾਂ। ਇਸ ‘ਤੇ ਜਸਟਿਸ ਕੋਹਲੀ ਨੇ ਕਿਹਾ, ਤੁਸੀਂ ਜੋ ਪ੍ਰਚਾਰ ਕਰ ਰਹੇ ਹੋ, ਉਸ ਬਾਰੇ ਤੁਸੀਂ ਕੀ ਸੋਚਿਆ ਹੈ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਰੀਕੇ ਹਨ ਪਰ ਹੋਰ ਦਵਾਈਆਂ ਮਾੜੀਆਂ ਹਨ, ਕਿਉਂ? ਇਸ ‘ਤੇ ਰਾਮਦੇਵ ਨੇ ਕਿਹਾ ਕਿ ਅਸੀਂ ਅਦਾਲਤ ਤੋਂ ਮਾਫ਼ੀ ਮੰਗਦੇ ਹਾਂ। ਅਸੀਂ ਪੰਜ ਹਜ਼ਾਰ ਖੋਜਾਂ ਕੀਤੀਆਂ ਹਨ ਅਤੇ ਆਯੁਰਵੇਦ ਨੂੰ ਸਬੂਤ ਆਧਾਰਿਤ ਤਰੀਕੇ ਨਾਲ ਪੇਸ਼ ਕੀਤਾ ਹੈ।

Advertisement