ਜਲਦ ਆਏਗਾ ਬੀਮਾ ਕੰਪਨੀਆਂ ਦਾ ‘UPI’ ਸਿਸਟਮ

ਤੁਸੀਂ ਆਪਣੇ ਪਰਿਵਾਰ ਲਈ ਹਰ ਸਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਲੈਂਦੇ ਹੋਵੋਗੇ। ਇਸ ਲਈ ਤੁਸੀਂ ਅਜੇ ਕੰਪਨੀ ਦੀ ਵੈੱਬਸਾਈਟ ‘ਤੇ ਜਾ ਕੇ ਪਾਲਿਸੀ ਲੈਂਦੇ ਹੋਵੋਗੋ ਜਾਂ ਏਜੰਟ ਤੋਂ ਪਾਲਿਸੀ ਲੈਂਦੇ ਹੋਵੋਗੇ ਪਰ ਆਉਣ ਵਾਲੇ ਸਮੇਂ ਵਿਚ ਇਸ ਸਿਸਟਮ ਤੋਂ ਤੁਹਾਨੂੰ ਛੁਟਕਾਰਾ ਮਿਲਣ ਵਾਲਾ ਹੈ। ਇੰਸ਼ੋਰੈਂਸ ਰੈਗੂਲੇਟਰ IRDAI ਤੇ ONDC ਨੇ ਇਲੈਕਟ੍ਰਾਨਿਕ ਮਾਰਕੀਟ ਪਲੇਸ ਬਣਾਉਣ ਦਾ ਐਲਾਨ ਕੀਤਾ ਹੈ। ਬੀਮਾ ਆਸਾਨ ਇੰਸ਼ੋਰੈਂਸ ਇੰਫ੍ਰਾਸਟ੍ਰਕਚਰ ਹੋਵੇਗਾ ਇਥੇ ਸਾਰੀਆਂ ਕੰਪਨੀਆਂ ਨਾਲ ਸਬੰਧਤ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ। ਇਸ ਨੂੰ ਬੀਮਾ ਕੰਪਨੀਆਂ ਵੱਲੋਂ ਹੀ ਚਲਾਇਆ ਜਾਵੇਗਾ।

ਇੰਸ਼ੋਰੈਂਸ ਕੰਪਨੀਆਂ ਤੇ ਡਿਸਟ੍ਰੀਬਿਊਟਰ ਲਈ ਇਕ ਪਲੇਟਫਾਰਮ ਦੇਣ ਦੇ ਇਲਾਵਾ ‘ਬੀਮਾ ਸੁਗਮ’ ਗਾਹਕਾਂ ਨੂੰ ਬੀਮਾ ਅਕਾਊਂਟ ਨੰਬਰ ਵੰਡੇਗਾ। ਇਸ ਨਾਲ ਤੁਸੀਂ ਇਕ ਕੰਪਨੀ ਤੋਂ ਦੂਜੀ ਕੰਪਨੀ ਵਿਚ ਆਪਣੀ ਪਾਲਿਸੀ ਨੂੰ ਆਸਾਨੀ ਨਾਲ ਪੋਰਟ ਕਰ ਸਕੋਗੇ। ਬੀਮਾ ਸੁਗਮ ਬਾਰੇ IRDAI ਚੇਅਰਮੈਨ ਦੇਬਾਸ਼ੀਸ਼ ਪਾਂਡਾ ਨੇ ਕਿਹਾ ਸੀ ਕਿ ਇਹ ਬੀਮਾ ਇੰਡਸਟਰੀ ਲਈ ਯੂਪੀਆਈ ਵਰਗਾ ਬਦਲਾਅ ਹੋਵੇਗਾ। ਇੰਸ਼ੋਰੈਂਸ ਖਰੀਦਣ ਤੇ ਵੇਚਣ ਤੋਂ ਇਲਾਵਾ ਬੀਮਾ ਕੰਪਨੀਆਂ ਏਪੀਆਈ ਜ਼ਰੀਏ ਪਲੇਟਫਾਰਮ ਨਾਲ ਜੁੜ ਕੇ ਦਾਅਵੇ ਨਾਲ ਜੁੜੀਆਂ ਸੇਵਾਵਾਂ ਵੀ ਦੇ ਸਕਣਗੀਆਂ।

ਇਸ ਦਾ ਮਕਸਦ ਆਨਲਾਈਨ ਡਿਸਟ੍ਰੀਬਿਊਟਰ ਨੂੰ ਖਤਮ ਕਰਨਾ ਨਹੀਂ ਸਗੋਂ ਉਹ ਵੀ ਇਸ ਦਾ ਹਿੱਸਾ ਬਣ ਸਕਣਗੇ। IRDAI ਨੇ ਕਿਹਾ ਕਿ ਇਹ ਮਾਰਕੀਟ ਗਾਹਕਾਂ, ਬੀਮਾ ਕੰਪਨੀਆਂ, ਮੀਡੀਏਟਰ ਤੇ ਏਜੰਟ ਸਣੇ ਸਾਰੇ ਇੰਸ਼ੋਰੈਂਸ ਸਟੋਕ ਹੋਲਡਰਸ ਲਈ ਵਨ-ਸਟਾਪ ਸਾਲਿਊਸ਼ਨ ਵਜੋਂ ਕੰਮ ਕਰਦਾ ਹੈ।

Advertisement