ਜੈਲਸਮੇਰ ‘ਚ ਵਾਪਰਿਆ ਵੱਡਾ ਹਾ.ਦਸਾ, ਭਾਰਤੀ ਹਵਾਈ ਫੈਜ ਦਾ ਜਹਾਜ਼ ਕ੍ਰੈਸ਼

ਰਾਜਸਥਾਨ ਦੇ ਜੈਸਲਮੇਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਾਰਤੀ ਹਵਾਈ ਫੌਜ ਦਾ ਜਹਾਜ਼ ਕ੍ਰੈਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜੈਸਲਮੇਰ ਦੇ ਪੀਥਲਾ-ਜਾਜਿਯਾ ਪਿੰਡ ਵਿੱਚ ਇੱਕ ਮਨੁੱਖ ਰਹਿਤ ਟੋਹੀ ਜਹਾਜ਼ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮੱਚ ਗਿਆ। ਪਿੰਡ ਵਾਲਿਆਂ ਦੀ ਸੂਚਨਾ ‘ਤੇ ਹਵਾਈ ਫੌਜ ਦੇ ਅਧਿਕਾਰੀ ਤੇ ਪੁਲਿਸ ਮੌਕੇ ‘ਤੇ ਪਹੁੰਚੀ। ਇਹ ਜਹਾਜ਼ ਅਸਮਾਨ ਵਿੱਚ ਜਾਸੂਸੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਦਾ ਕੰਮ ਕਰਦਾ ਹੈ।

ਜਾਣਕਾਰੀ ਦੇ ਅਨੁਸਾਰ ਹਵਾਈ ਫੌਜ ਦੇ ਟੋਹੀ ਜਹਾਜ਼ ਨੇ ਸਰਹੱਦੀ ਇਲਾਕੇ ਦੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਲਈ ਉਡਾਣ ਭਰੀ ਸੀ। ਖਦਸ਼ਾ ਜਤਾਇਆ ਜ ਰਿਹਾ ਹੈ ਕਿ ਇਸਦੇ ਬਾਅਦ ਅਚਾਨਕ ਇਹ ਜਹਾਜ਼ ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ ਤੇ ਆਬਾਦੀ ਖੇਤਰ ਤੋਂ ਦੂਰ ਰੇਤੀਲੇ ਇਲਾਕੇ ਵਿੱਚ ਡਿੱਗ ਗਿਆ। ਹਾਲਾਂਕਿ ਜਹਾਜ਼ ਦੇ ਕ੍ਰੈਸ਼ ਹੋਣ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ।

ਇਸ ਹਾਦਸੇ ਨੂੰ ਲੈ ਕੇ ਭਾਰਤੀ ਹਵਾਈ ਫੌਜ ਵੱਲੋਂ ਇੱਕ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਰਿਮੋਟਲੀ ਓਪਰੇਟਿਡ ਏਅਰਕ੍ਰਾਫਟ ਇੱਕ ਨਿਯਮਤ ਸਿਖਲਾਈ ਉਡਾਣ ਦੌਰਾਨ ਵੀਰਵਾਰ ਸਵੇਰੇ ਜੈਸਲਮੇਰ ਨੇੜੇ ਹਾਦਸਾਗ੍ਰਸਤ ਹੋ ਗਿਆ। ਕਿਸੇ ਵੀ ਕਰਮਚਾਰੀ ਜਾਂ ਸੰਪਤੀ ਦਾ ਕੋਈ ਨੁਕਸਾਨ ਨਹੀਂ ਹੋਇਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਭਾਰਤੀ ਹਵਾਈ ਫੌਜ ਦੀ ਕੋਰਟ ਆਫ ਇਨਕੁਆਇਰੀ ਦਾ ਗਠਨ ਕੀਤਾ ਗਿਆ ਹੈ।

Advertisement