ਡੇਰੇ ‘ਚ ਫਟਿਆ ਗੈਸ ਸਿਲੰਡਰ, ਮਚੀ ਹਫੜਾ-ਦਫੜੀ,7 ਜਖ਼ਮੀ

ਡੇਰਾ ਬਾਬਾ ਗੰਗਾ ਰਾਮ ਗਿੱਦੜਬਾਹਾ ਵਿਖੇ ਅਚਾਨਕ ਫਟਿਆ ਗੈਸ ਸਿਲੰਡਰ, ਡੇਰੇ ਵਿਖੇ ਬਰਸੀ ਸੰਬੰਧੀ ਚੱਲ ਰਹੇ ਸਮਾਗਮਾਂ ਦੌਰਾਨ ਹੋਈ ਘਟਨਾ, 5-6 ਵਿਅਕਤੀ ਜ਼ਖਮੀ ਹੋਏ ਹਨ। ਗਿੱਦੜਬਾਹਾ ਦੇ ਵੱਖ-ਵੱਖ ਹਸਪਤਾਲਾਂ  ‘ਚ ਭਰਤੀ ਕਰਵਾਇਆ ਗਿਆ ਹੈ। ਡੇਰਾ ਬਾਬਾ ਗੰਗਾ ਰਾਮ ਵਿਖੇ ਹਫਤਾ ਭਰ ਚੱਲਦੇ ਹਨ ਸਮਾਗਮ, ਇਸ ਸੰਬੰਧੀ ਲੰਗਰ ਤਿਆਰ ਕਰਦਿਆ ਅਚਾਨਕ ਸਿਲੰਡਰ ਫੱਟਿਆ। ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਹੈ।

ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਸਥਿਤ ਪ੍ਰਸਿੱਧ ਡੇਰਾ ਬਾਬਾ ਗੰਗਾ ਰਾਮ ਵਿਖੇ ਅੱਜ ਅਚਾਨਕ ਗੈਸ ਸਿਲੰਡਰ ਫੱਟਣ ਕਾਰਨ 7 ਵਿਅਕਤੀ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਗਿੱਦੜਬਾਹਾ ਦੇ ਵੱਖ ਵੱਖ ਹਸਪਤਾਲਾਂ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਦਸ ਦੇਈਏ ਕਿ ਬਾਬਾ ਗੰਗਾ ਰਾਮ ਜੀ ਦੀ ਬਰਸੀ ਸਬੰਧੀ ਡੇਰੇ ਵਿਖੇ ਕਰੀਬ 1 ਹਫ਼ਤਾ ਲਗਾਤਾਰ ਧਾਰਮਿਕ ਸਮਾਗਮ ਚੱਲਦੇ ਹਨ ਅਤੇ ਇਸ ਦੌਰਾਨ ਵਿਸ਼ਾਲ ਲੰਗਰ ਲਗਾਏ ਜਾਂਦੇ ਹਨ। ਇਹਨਾਂ ਹਫਤਾਵਾਰੀ ਸਮਾਗਮਾਂ ਦੇ ਚੱਲਦਿਆ ਅਚਾਨਕ ਅੱਜ ਗੈਸ ਸਿਲੰਡਰ ਫੱਟਣ ਕਾਰਨ ਹਫੜਾ ਦਫੜੀ ਮਚ ਗਈ, ਇਸ ਦੌਰਾਨ 6 ਵਿਅਕਤੀ ਵੀ ਜਖ਼ਮੀ ਹੋ ਗਏ। ਸਮਾਗਮਾਂ ਸਬੰਧੀ ਲੰਗਰਾਂ ਦੀ ਤਿਆਰੀ ਹੋ ਰਹੀ ਸੀ ਕਿ ਗੈਸ ਸਿਲੰਡਰ ਫੱਟਣ ਕਾਰਨ ਹਫੜਾ ਦਫੜੀ ਮਚ ਗਈ। ਇਸ ਦੌਰਾਨ ਸੇਵਾਦਾਰਾਂ, ਪੰਜਾਬ ਪੁਲਿਸ ਅਤੇ ਫਾਇਰਲ ਬ੍ਰਿਗੇਡ ਦੇ ਮੁਲਾਜਮਾਂ ਨੇ ਘਟਨਾ ਸਥਲ ਤੇ ਪਏ ਹੋਰ ਗੈਸ ਸਿਲੰਡਰ ਅਤੇ ਸਮਾਨ ਨੂੰ ਬਾਹਰ ਕਢਵਾਇਆ।ਸਿਲੰਡਰ ਫੱਟਣ ਨਾਲ ਲੱਗੀ ਅੱਗ ਤੇ ਕਾਬੂ ਪਾ ਲਿਆ ਗਿਆ।

Advertisement