ਨਿਤਿਨ ਗਡਕਰੀ ਦਾ ਵੱਡਾ ਐਲਾਨ, ਦੇਸ਼ ‘ਚ ਜਲਦ ਖ਼ਤਮ ਹੋਵੇਗਾ Toll Tax

ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਜਲਦ ਹੀ ਟੋਲ ਟੈਕਸ ਵਸੂਲੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ। ਹੁਣ ਟੋਲ ਪਲਾਜ਼ਿਆਂ ‘ਤੇ ਟੈਕਸ ਅਦਾ ਕਰਨ ਦੀ ਬਜਾਏ ਸੈਟੇਲਾਈਟ ਆਧਾਰਿਤ ਟੋਲ ਵਸੂਲੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਹਾਈਵੇਅ ‘ਤੇ ਸਫ਼ਰ ਕਰਨ ਵਾਲਿਆਂ ਨੂੰ ਇਸ ਨਵੀਂ ਪ੍ਰਣਾਲੀ ਦਾ ਫਾਇਦਾ ਹੋਵੇਗਾ।ਕਿਉਂਕਿ ਉਨ੍ਹਾਂ ਨੂੰ ਜਿੰਨੇ ਕਿਲੋਮੀਟਰ ਦਾ ਸਫਰ ਕਰਨਾ ਹੈ, ਉਸ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ।

ਦਸ ਦੇਈਏ ਕਿ ਗਡਕਰੀ ਨੇ ਨਾਗਪੁਰ ਵਿੱਚ ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਕਿਹਾ, “ਹੁਣ ਅਸੀਂ ਟੋਲ ਨੂੰ ਖ਼ਤਮ ਕਰ ਰਹੇ ਹਾਂ ਅਤੇ ਇੱਕ ਸੈਟੇਲਾਈਟ ਆਧਾਰਿਤ ਟੋਲ ਉਗਰਾਹੀ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਪੈਸੇ ਤੁਹਾਡੇ ਬੈਂਕ ਖਾਤੇ ਵਿੱਚੋਂ ਸਿੱਧੇ ਕੱਟੇ ਜਾਣਗੇ ਅਤੇ ਗਿਣਤੀ ਲਈ ਚਾਰਜ ਕੀਤਾ ਜਾਵੇਗਾ। ਤੁਸੀਂ ਜਿਨ੍ਹਾਂ ਸੜਕਾਂ ‘ਤੇ ਸਫਰ ਕਰਦੇ ਹੋ। ਉਸ ਮੁਤਾਬਕ ਫੀਸ ਲਈ ਜਾਵੇਗੀ। ਇਸ ਨਾਲ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਹੋਵੇਗੀ। ਪਹਿਲਾਂ ਮੁੰਬਈ ਤੋਂ ਪੁਣੇ ਜਾਣ ਲਈ 9 ਘੰਟੇ ਲੱਗਦੇ ਸਨ, ਹੁਣ ਇਹ ਘਟ ਕੇ 2 ਘੰਟੇ ਰਹਿ ਗਏ ਹਨ…”

ਇਸ ਦੇ ਨਾਲ ਹੀ ਭਾਰਤਮਾਲਾ ਪ੍ਰੋਜੈਕਟ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ, “ਭਾਰਤਮਾਲਾ-1 ਪ੍ਰੋਜੈਕਟ 34 ਹਜ਼ਾਰ ਕਿਲੋਮੀਟਰ ਦਾ ਪ੍ਰੋਜੈਕਟ ਹੈ ਅਤੇ ਭਾਰਤਮਾਲਾ-2 ਲਗਭਗ 8500 ਕਿਲੋਮੀਟਰ ਦਾ ਪ੍ਰੋਜੈਕਟ ਹੈ… 2024 ਦੇ ਅੰਤ ਤੱਕ ਇਸ ਦੇਸ਼ ਦੀ ਤਸਵੀਰ ਸਾਹਮਣੇ ਆ ਜਾਵੇਗੀ। ਇਹ ਪੂਰੀ ਤਰ੍ਹਾਂ ਬਦਲ ਜਾਵੇਗਾ। ਮੇਰੀ ਕੋਸ਼ਿਸ਼ ਹੈ ਕਿ ਨੈਸ਼ਨਲ ਹਾਈਵੇਅ ਰੋਡ ਨੈੱਟਵਰਕ ਨੂੰ ਅਮਰੀਕਾ ਦੇ ਬਰਾਬਰ ਬਣਾਇਆ ਜਾਵੇ ਅਤੇ ਮੈਨੂੰ ਭਰੋਸਾ ਹੈ ਕਿ ਮੈਂ ਇਸ ਵਿੱਚ ਕਾਮਯਾਬ ਹੋਵਾਂਗਾ…”

Advertisement