ਨਿਰਮਲਾ ਸੀਤਾਰਮਨ ਲਗਾਤਾਰ 7ਵਾਂ ਬਜਟ ਪੇਸ਼ ਕਰ ਕੇ ਰਚਣਗੇ ਇਤਿਹਾਸ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ 23 ਜੁਲਾਈ ਨੂੰ ਵਿੱਤੀ ਸਾਲ 2024-25 ਲਈ ਸੰਸਦ ਵਿੱਚ ਆਪਣਾ ਸੱਤਵਾਂ ਬਜਟ ਪੇਸ਼ ਕਰੇਗੀ। ਇਸ ਦੇ ਨਾਲ ਹੀ ਉਹ ਸਭ ਤੋਂ ਵੱਧ ਕੇਂਦਰੀ ਬਜਟ ਪੇਸ਼ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕਰੇਗੀ। ਉਹ ਸਾਬਕਾ ਵਿੱਤ ਮੰਤਰੀ ਮੋਰਾਰਜੀ ਦੇਸਾਈ ਦੇ ਛੇ ਬਜਟ ਪੇਸ਼ ਕਰਨ ਦੇ ਰਿਕਾਰਡ ਨੂੰ ਤੋੜ ਦੇਵੇਗੀ। ਦੇਸਾਈ ਪ੍ਰਧਾਨ ਮੰਤਰੀਆਂ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਵਿੱਤ ਮੰਤਰੀ ਸਨ ਅਤੇ ਫਿਰ 1977 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੀ ਬਣੇ।

ਦਸ ਦੇਈਏ ਕਿ ਸੀਤਾਰਮਨ ਨੂੰ 2019 ’ਚ ਭਾਰਤ ਦੀ ਪਹਿਲੀ ਫੁੱਲ ਟਾਈਮ ਮਹਿਲਾ ਵਿੱਤ ਮੰਤਰੀ ਬਣਾਇਆ ਗਿਆ ਸੀ। ਇਸ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ’ਚ ਲਗਾਤਾਰ ਦੂਜੀ ਵਾਰ ਸਰਕਾਰ ਬਣਾਈ ਸੀ। ਉਦੋਂ ਤੋਂ ਸੀਤਾਰਾਮਨ ਨੇ ਇਸ ਸਾਲ ਫਰਵਰੀ ’ਚ ਇਕ ਅੰਤ੍ਰਿਮ ਸਮੇਤ ਲਗਾਤਾਰ 6 ਬਜਟ ਪੇਸ਼ ਕੀਤੇ ਹਨ। ਵਿੱਤੀ ਸਾਲ 2024-25 (ਅਪ੍ਰੈਲ, 2024 ਤੋਂ ਮਾਰਚ, 2025) ਦਾ ਪੂਰਨ ਬਜਟ ਉਨ੍ਹਾਂ ਦਾ ਲਗਾਤਾਰ 7ਵਾਂ ਬਜਟ ਹੋਵੇਗਾ। ਉਹ ਦੇਸਾਈ ਦੇ ਰਿਕਾਰਡ ਤੋਂ ਅੱਗੇ ਨਿਕਲ ਜਾਵੇਗਾ, ਜਿਨ੍ਹਾਂ ਨੇ 1959 ਤੋਂ 1964 ਦੇ ’ਚ ਲਗਾਤਾਰ 5 ਪੂਰਨ ਬਜਟ ਅਤੇ ਇਕ ਅੰਤ੍ਰਿਮ ਬਜਟ ਪੇਸ਼ ਕੀਤਾ ਸੀ।

ਜ਼ਿਕਰਯੋਗ ਹੈ ਕਿ ਸੁਤੰਤਰ ਭਾਰਤ ਦਾ ਪਹਿਲਾ ਆਮ ਬਜਟ 26 ਨਵੰਬਰ, 1947 ਨੂੰ ਦੇਸ਼ ਦੇ ਪਹਿਲੇ ਵਿੱਤ ਮੰਤਰੀ ਆਰ. ਕੇ. ਸ਼ਨਮੁਖਮ ਚੇੱਟੀ ਨੇ ਪੇਸ਼ ਕੀਤਾ ਸੀ। ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨੇਹਿਰੂ ਅਤੇ ਬਾਅਦ ’ਚ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਕਾਰਜਕਾਲ ’ਚ ਵਿੱਤ ਮੰਤਰੀ ਦੇ ਤੌਰ ’ਤੇ ਕੁਲ 10 ਬਜਟ ਪੇਸ਼ ਕੀਤੇ ਹਨ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ 9 ਮੌਕਿਆਂ ’ਤੇ ਬਜਟ ਪੇਸ਼ ਕੀਤੇ। ਪ੍ਰਣਬ ਮੁਖਰਜੀ ਨੇ ਵਿੱਤ ਮੰਤਰੀ ਦੇ ਰੂਪ ’ਚ ਆਪਣੇ ਕਾਰਜਕਾਲ ਦੌਰਾਨ 8 ਬਜਟ ਪੇਸ਼ ਕੀਤੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1991 ਤੋਂ 1995 ’ਚ ਲਗਾਤਾਰ 5 ਵਾਰ ਬਜਟ ਪੇਸ਼ ਕੀਤੇ, ਜਦੋਂ ਉਹ ਪੀ. ਵੀ. ਨਰਸਿੰਹਾ ਰਾਵ ਸਰਕਾਰ ’ਚ ਵਿੱਤ ਮੰਤਰੀ ਸਨ। ਸਭ ਤੋਂ ਲੰਮਾ ਬਜਟ ਭਾਸ਼ਣ ਸੀਤਾਰਾਮਨ ਨੇ 1 ਫਰਵਰੀ, 2020 ਨੂੰ 2 ਘੰਟੇ 40 ਮਿੰਟ ਦਾ ਦਿੱਤਾ। ਸਾਲ 1977 ’ਚ ਹੀਰੂਭਾਈ ਮੁਲਜੀਭਾਈ ਪਟੇਲ ਦਾ ਅੰਤ੍ਰਿਮ ਬਜਟ ਭਾਸ਼ਣ ਹੁਣ ਤੱਕ ਦਾ ਸਭ ਤੋਂ ਛੋਟਾ ਭਾਸ਼ਣ ਹੈ, ਜਿਸ ’ਚ ਸਿਰਫ 800 ਸ਼ਬਦ ਸਨ।

Advertisement