ਪਟੜੀ ਤੋਂ ਉਤਰੀ ਇੱਕ ਹੋਰ ਰੇਲ, ਕੁੱਝ ਲੋਕਾਂ ਦੀ ਮੌ.ਤ ਦਾ ਖ਼ਦਸ਼ਾ

ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ‘ਚ ਮੰਗਲਵਾਰ ਤੜਕੇ ਟ੍ਰੇਨ ਨੰਬਰ 12810 ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ‘ਚ ਦੋ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੇ ਨਾਲ ਹੀ ਕਰੀਬ 20 ਯਾਤਰੀ ਜ਼ਖਮੀ ਹੋ ਗਏ। ਕੁੱਲ ਜ਼ਖ਼ਮੀਆਂ ਵਿੱਚੋਂ ਪੰਜ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ ਹਾਲਾਂਕਿ ਕੁਝ ਯਾਤਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੋਮਵਾਰ ਰਾਤ ਹਾਵੜਾ ਤੋਂ ਰਵਾਨਾ ਹੋਈ ਇਹ ਟਰੇਨ ਮੰਗਲਵਾਰ ਤੜਕੇ ਹਾਦਸੇ ਦਾ ਸ਼ਿਕਾਰ ਹੋ ਗਈ। ਚੱਕਰਧਰਪੁਰ ਰੇਲਵੇ ਡਵੀਜ਼ਨ ਦੇ ਪੀਆਰਓ ਨੇ ਦੱਸਿਆ ਕਿ ਯਾਤਰੀਆਂ ਨੂੰ ਭੇਜਣ ਲਈ ਰੇਲਗੱਡੀ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਜਮਸ਼ੇਦਪੁਰ ਤੋਂ ਕਰੀਬ 80 ਕਿਲੋਮੀਟਰ ਦੂਰ ਬੜਾਬਾਂਸ ਨੇੜੇ ਤੜਕੇ 3.45 ਵਜੇ ਵਾਪਰਿਆ। ਇਹ ਸਥਾਨ ਪੱਛਮੀ ਸਿੰਘਭੂਮ ਦੇ ਬਹੁਤ ਨੇੜੇ ਹੈ। ਬੜਾਬਾਂਸ ਨੇੜੇ ਮੁੰਬਈ-ਹਾਵੜਾ ਮੇਲ ਦੇ 22 ਵਿੱਚੋਂ 18 ਡੱਬੇ ਪਟੜੀ ਤੋਂ ਉਤਰ ਗਏ। ਇਨ੍ਹਾਂ ‘ਚੋਂ ਬੀ4 ਡੱਬੇ ‘ਚ ਸਵਾਰ ਇਕ ਯਾਤਰੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਕਤ ਕੋਚ ‘ਚ ਇਕ ਹੋਰ ਵਿਅਕਤੀ ਦੇ ਫਸੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਲ 16 ਯਾਤਰੀ ਡੱਬੇ ਸਨ, ਇੱਕ ਪੈਂਟਰੀ ਕਾਰ ਸੀ, ਜਦਕਿ ਇੱਕ ਪਾਵਰ ਕਾਰ ਸੀ। ਜ਼ਖਮੀਆਂ ਨੂੰ ਬੜਾਬਾਂਸ ਵਿੱਚ ਡਾਕਟਰੀ ਸਹਾਇਤਾ ਦਿੱਤੀ ਗਈ। ਹੁਣ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਚੱਕਰਧਰਪੁਰ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹੈ।

ਪੱਛਮੀ ਸਿੰਘਭੂਮ ਦੇ ਡਿਵੀਜ਼ਨਲ ਕਮਿਸ਼ਨਰ ਕੁਲਦੀਪ ਚੌਧਰੀ ਨੇ ਦੱਸਿਆ ਕਿ ਇਸ ਘਟਨਾ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 20 ਲੋਕ ਜ਼ਖਮੀ ਹਨ। ਰਾਹਤ ਅਤੇ ਬਚਾਅ ਕਾਰਜਾਂ ਲਈ NDRF ਦੀ ਟੀਮ ਬੁਲਾਈ ਗਈ ਹੈ। ਜਿਸ ਥਾਂ ‘ਤੇ ਇਹ ਘਟਨਾ ਵਾਪਰੀ ਉਹ ਪੱਛਮੀ ਸਿੰਘਭੂਮ ਅਤੇ ਸਰਾਏਕੇਲਾ-ਖਰਸਾਵਾਂ ਦੀ ਸਰਹੱਦ ਦੇ ਨੇੜੇ ਹੈ।

Advertisement