ਪੰਜਾਬ ਬੋਰਡ 10ਵੀਂ ਦਾ ਰਿਜ਼ਲਟ ਕੱਲ੍ਹ ਹੋਵੇਗਾ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦਾ ਰਿਜ਼ਲਟ ਵੀਰਵਾਰ ਨੂੰ ਐਲਾਨਿਆ ਜਾਵੇਗਾ ਜਦੋਂ ਕਿ ਵਿਦਿਆਰਥੀ ਸ਼ੁੱਕਰਵਾਰ ਦੀ ਸਵੇਰ ਤੋਂ ਰਿਜ਼ਲਟ ਦੇਖ ਸਕਣਗੇ। ਇਹ ਜਾਣਕਾਰੀ ਬੋਰਡ ਮੈਨੇਜਮੈਂਟ ਵੱਲੋਂ ਦਿੱਤੀ ਗਈ ਹੈ। ਬੋਰਡ ਵੱਲੋਂ ਰਿਜ਼ਟ ਸਬੰਧੀ ਕੋਈ ਗਜ਼ਟ ਨਹੀਂ ਛਾਪਿਆ ਗਿਆ ਹੈ। ਸਟੂਡੈਂਟ ਨੂੰ ਬੋਰਡ ਦੀ ਵੈੱਬਸਾਈਟ ਤੋਂ ਹੀ ਰਿਜ਼ਲਟ ਦੇਖਣਾ ਹੋਵੇਗਾ। ਇਸ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in/ ‘ਤੇ ਲਾਗਇਨ ਕਰਨਾ ਹੋਵੇਗਾ।

ਪੀਐੱਸਈਬੀ ਵੱਲੋਂ ਵੀਰਵਾਰ ਨੂੰ ਰਿਜ਼ਲਟ ਐਲਾਨ ਦਿੱਤਾ ਜਾਵੇਗਾ। ਇਹ ਵਿਦਿਆਰਥੀਆਂ ਦੀ ਸਿਰਫ ਜਾਣਕਾਰੀ ਲਈ ਹੈ। ਉਸ ਵਿਚ ਕਿਸੇ ਤਰ੍ਹਾਂ ਦੀ ਕੋਈ ਖਾਮੀ ਰਹਿੰਦੀ ਹੈ ਤਾਂ ਉਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ। ਰਿਜ਼ਲਟ ਐਲਾਨੇ ਜਾਣ ਦੇ ਲਗਭਗ ਇਕ ਹਫਤੇ ਦੇ ਅੰਦਰ ਡੀਐੱਮਸੀ ਡਿਜੀਲਾਕਰ ‘ਤੇ ਮੁਹੱਈਆ ਕਰਵਾ ਦਿੱਤੀ ਜਾਵੇਗੀ। ਹਾਲਾਂਕਿ ਵੀਰਵਾਰ ਨੂੰ ਸਾਰੇ ਜ਼ਿਲ੍ਹਿਆਂ ਦੀ ਪਾਸ ਪ੍ਰਤੀਸ਼ਤ ਤੇ ਮੈਰਿਟ ਜਾਰੀ ਹੋਵੇਗੀ ਜਦੋਂ ਕਿ ਸਕੂਲ ਵਾਈਜ਼ ਰਿਜ਼ਲਟ ਸ਼ੁੱਕਰਵਾਰ ਨੂੰ ਜਾਰੀ ਹੋਵੇਗਾ।

Advertisement