ਫਰਾਂਸ ਨੇ ਲਾਇਆ TikTok ‘ਤੇ ਬੈਨ, ਜਾਣੋ ਕਾਰਨ

ਫਰਾਂਸ ਨੇ ਕਈ ਦਿਨਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਨਿਊ ਕੈਲੇਡੋਨੀਆ ਵਿੱਚ TikTok ਨੂੰ ਬਲਾਕ ਕਰਨ ਦਾ ਨਾਟਕੀ ਕਦਮ ਚੁੱਕਿਆ ਹੈ। ਇਹ ਲੋਕਤੰਤਰੀ ਸਰਕਾਰਾਂ ਅਤੇ ਚੀਨ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿਚਕਾਰ ਟਕਰਾਅ ਦਾ ਤਾਜ਼ਾ ਮਾਮਲਾ ਹੈ। ਦੋ ਦਿਨ ਪਹਿਲਾਂ, ਫਰਾਂਸ ਦੀ ਸਰਕਾਰ ਨੇ ਨਿਊ ਕੈਲੇਡੋਨੀਆ ਵਿੱਚ ਘੱਟੋ-ਘੱਟ 12 ਦਿਨਾਂ ਲਈ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸ ਕਦਮ ਪਿੱਛੇ ਫਰਾਂਸ ਸਰਕਾਰ ਦਾ ਉਦੇਸ਼ ਇਸ ਪ੍ਰਸ਼ਾਂਤ ਖੇਤਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਵਧੇਰੇ ਸ਼ਕਤੀਆਂ ਪ੍ਰਦਾਨ ਕਰਨਾ ਹੈ।

ਨਿਊ ਕੈਲੇਡੋਨੀਆ ‘ਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ‘ਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਫਰਾਂਸ ਨੇ ਇੱਥੇ TikTok ‘ਤੇ ਪਾਬੰਦੀ ਲਗਾ ਦਿੱਤੀ ਹੈ। ਇੱਥੇ ਖਾਸ ਗੱਲ ਇਹ ਹੈ ਕਿ ਫਰਾਂਸ ਨੇ TikTok ‘ਤੇ ਪਾਬੰਦੀ ਲਗਾਉਣ ਲਈ “ਐਮਰਜੈਂਸੀ” ਸ਼ਕਤੀਆਂ ਦੀ ਵਰਤੋਂ ਕੀਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਅਲੋਚਕਾਂ ਨੇ ਲੰਮੇ ਸਮੇਂ ਤੋਂ TikTok ‘ਤੇ ਗਲਤ ਜਾਣਕਾਰੀ ਦੇਣ, ਸੰਵੇਦਨਸ਼ੀਲ ਡਾਟਾ ਇਕੱਠਾ ਕਰਨ, ਸਮਾਜਿਕ ਅਸ਼ਾਂਤੀ ਨੂੰ ਵਧਾਵਾ ਦੇਣ ਅਤੇ ਚੀਨ ਦੀ ਆਲੋਚਨਾ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ। TikTok ‘ਤੇ ਖਾਸ ਤੌਰ ‘ਤੇ ਚੀਨ ਨਾਲ ਮਤਭੇਦਾਂ ਵਾਲੇ ਦੇਸ਼ਾਂ ਵਿਚ ਗੇਮ ਖੇਡਣ ਦਾ ਦੋਸ਼ ਹੈ।

Advertisement