ਫਲਾਈਟ ‘ਚ 12 ਸਾਲਾਂ ਤੱਕ ਦੇ ਬੱਚਿਆਂ ਨੂੰ ਮਾਪਿਆਂ ਨਾਲ ਬਿਠਾਉਣਾ ਹੋਵੇਗਾ- DGCA

ਏਵੀਏਸ਼ਨ ਬਾਡੀ, ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸਾਰੀਆਂ ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ 12 ਸਾਲ ਤੱਕ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤਾਂ ਵਿੱਚੋਂ ਇੱਕ ਦੇ ਨਾਲ ਉਡਾਣਾਂ ਵਿੱਚ ਸੀਟਾਂ ਅਲਾਟ ਕੀਤੀਆਂ ਜਾਣ। ਇਹ ਨਿਰਦੇਸ਼ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਨਾਲ ਉਡਾਣਾਂ ਦੌਰਾਨ ਨਾ ਬੈਠਣ ਦੀਆਂ ਘਟਨਾਵਾਂ ਦੇ ਪਿਛੋਕੜ ਵਿੱਚ ਆਇਆ ਹੈ। ਡੀਜੀਸੀਏ ਦੇ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ, “ਏਅਰਲਾਈਨਜ਼ ਇਹ ਯਕੀਨੀ ਬਣਾਉਣਗੀਆਂ ਕਿ 12 ਸਾਲ ਤੱਕ ਦੇ ਬੱਚਿਆਂ ਨੂੰ ਉਸੇ PNR ‘ਤੇ ਯਾਤਰਾ ਕਰਨ ਵਾਲੇ ਘੱਟੋ-ਘੱਟ ਇੱਕ ਮਾਤਾ-ਪਿਤਾ/ਸਰਪ੍ਰਸਤ ਦੇ ਨਾਲ ਸੀਟਾਂ ਅਲਾਟ ਕੀਤੀਆਂ ਜਾਣ ਅਤੇ ਇਸ ਦਾ ਰਿਕਾਰਡ ਰੱਖਿਆ ਜਾਵੇਗਾ।

ਇਸ ਸਬੰਧ ਵਿੱਚ ਰੈਗੂਲੇਟਰ ਨੇ ‘ਅਨਬੰਡਲਿੰਗ ਆਫ਼ ਸਰਵਿਸਿਜ਼ ਐਂਡ ਚਾਰਜਿਜ਼ ਬਾਇ ਸ਼ਡਿਊਲਡ ਏਅਰਲਾਈਨਜ਼’ ਸਿਰਲੇਖ ਵਾਲੇ ਏਅਰ ਟ੍ਰਾਂਸਪੋਰਟ ਸਰਕੂਲਰ ਵਿੱਚ ਸੋਧ ਕੀਤੀ ਹੈ, ਜਿਸ ਦੇ ਮੁਤਾਬਕ ਕੁਝ ਸੇਵਾਵਾਂ ਜਿਵੇਂ ਕਿ ਜ਼ੀਰੋ ਬੈਗੇਜ, ਤਰਜੀਹੀ ਬੈਠਣ ਦੀ ਵਿਵਸਥਾ, ਭੋਜਨ/ ਸਨੈਕ/ ਬੀਵਰੇਜ ਚਾਰਜ ਅਤੇ ਸੰਗੀਤ ਦੇ ਯੰਤਰਾਂ ਦੀ ਢੁਲਾਈ ਲਈ ਖਰਚੇ ਸ਼ਾਮਲ ਹਨ, ਦੀ ਇਜਾਜ਼ਤ ਹੈ। ਹਵਾਬਾਜ਼ੀ ਸੰਸਥਾ ਨੇ ਕਿਹਾ ਕਿ ਅਜਿਹੀਆਂ ਅਨਬੰਡਲਡ ਸੇਵਾਵਾਂ ਏਅਰਲਾਈਨਾਂ ਦੁਆਰਾ “opt-in” ਆਧਾਰ ‘ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਲਾਜ਼ਮੀ ਸ਼੍ਰੇਮਣੀ ਦੀਆਂ ਨਹੀਂ ਹਨ।

Advertisement