ਫਲਾਈਟ ਵਿੱਚ ਮਹਿਲਾ ਪੈਸੈਂਜਰ ਨਾਲ ਹੋਈ ਹਰਕਤ, ਮੰਗਿਆ 15 ਲੱਖ ਦਾ ਮੁਆਵਜ਼ਾ

ਫਲਾਈਟ ‘ਚ ਯਾਤਰੀਆਂ ਨਾਲ ਛੇੜਛਾੜ, ਦੁਰਵਿਵਹਾਰ ਅਤੇ ਬਦਤਮੀਜੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਹੁਣ ਇੱਕ ਅਜੀਬ ਹੀ ਮਾਮਲਾ ਸਾਹਮਣੇ ਆਇਆ ਹੈ ਜਿਸ ਲਈ ਇਕ ਮਹਿਲਾ ਯਾਤਰੀ ਨੇ ਏਅਰਲਾਈਨ ਤੋਂ 15 ਲੱਖ ਰੁਪਏ ਦਾ ਮੁਆਵਜ਼ਾ ਮੰਗ ਲਿਆ ਹੈ। ਦਸ ਦਈਏ ਕਿ ਇਹ ਮੁਆਵਜ਼ਾ ਜੈੱਟ ਬਲੂ ਏਅਰਲਾਈਨ ਤੋਂ ਮੰਗਿਆ ਗਿਆ ਹੈ। ਏਅਰਲਾਈਨ ਦੇ ਕ੍ਰੂ ਮੈਂਬਰ ਤੋਂ ਮਹਿਲਾ ਯਾਤਰੀ ‘ਤੇ ਗਰਮ ਚਾਹ ਡਿੱਗ ਗਈ ਸੀ। ਇਸ ਕਾਰਨ ਉਸ ਦੀ ਛਾਤੀ, ਸਰੀਰ, ਪੈਰਾਂ, ਖੱਬੀ ਲੱਤ ਅਤੇ ਸੱਜੇ ਹੱਥ ‘ਤੇ ਡੂੰਘੇ ਜ਼ਖ਼ਮ ਹੋ ਗਏ ਹਨ। ਮਹਿਲਾ ਯਾਤਰੀ ਨੇ ਜ਼ਖਮ ਦੀਆਂ ਤਸਵੀਰਾਂ ਸਮੇਤ ਲਿਖਤੀ ਸ਼ਿਕਾਇਤ ਦੇ ਕੇ ਏਅਰਲਾਈਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਗਰਮ ਚਾਹ ਡਿੱਗਣ ਨਾਲ ਜ਼ਖਮੀ ਹੋਈ ਯਾਤਰੀ ਦਾ ਨਾਂ ਤਹਜਾਨਾ ਲੁਈਸ ਹੈ। ਲੁਈਸ ਆਪਣੀ 5 ਸਾਲ ਦੀ ਧੀ ਨਾਲ ਇਕੱਲੀ ਯਾਤਰਾ ਕਰ ਰਹੀ ਸੀ, ਜੋ ਘਟਨਾ ਦੇ ਦੌਰਾਨ ਡਰ ਗਈ ਸੀ ਕਿਉਂਕਿ ਲੁਈਸ ਕਾਫੀ ਦਰਦ ਅਤੇ ਤਕਲੀਫ ਵਿੱਚ ਸੀ। ਲੁਈਸ ਨੇ 24 ਜੂਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਹੁਣ ਇਹ ਮਾਮਲਾ ਮੀਡੀਆ ਦੇ ਸਾਹਮਣੇ ਆ ਗਿਆ ਹੈ। ਲੁਈਸ ਦੇ ਵਕੀਲ ਐਡਵਰਡ ਜਾਜਲੋਵੀਕੀ ਨੇ ਏਬੀਸੀ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਘਟਨਾ 15 ਮਈ ਨੂੰ ਵਾਪਰੀ ਸੀ। ਲੁਈਸ ਫਲੋਰੀਡਾ ਓਰਲੈਂਡੋ ਤੋਂ ਹਾਰਟਫੋਰਡ ਜਾ ਰਹੀ ਸੀ।

ਉਹ ਜੈੱਟਬਲੂ ਦੀ ਫਲਾਈਟ 2237 ‘ਚ ਸਫਰ ਕਰ ਰਹੀ ਸੀ। ਇਸ ਫਲਾਈਟ ‘ਚ ਲੁਈਸ ਡ੍ਰਿੰਕ ਆਰਡਰ ਕਰਨ ਵਾਲੇ ਯਾਤਰੀ ਦੀ ਸੀਟ ਦੇ ਪਿੱਛੇ ਬੈਠੀ ਸੀ। ਸ਼ਿਕਾਇਤ ਮੁਤਾਬਕ ਚਾਹ ਫੜਨ ਵੇਲੇ ਯਾਤਰੀ ਨੂੰ ਅਚਾਨਕ ਝਟਕਾ ਲੱਗਿਆ ਅਤੇ ਚਾਹ ਕ੍ਰੂ ਮੈਂਬਰ ਦੇ ਹੱਥੋਂ ਲੇਵਿਸ ‘ਤੇ ਡਿੱਗ ਗਈ। ਚਾਹ ਬਹੁਤ ਗਰਮ ਸੀ, ਜਿਸ ਕਰਕੇ ਉਸ ਦੇ ਸਰੀਰ ਦੇ ਕਈ ਹਿੱਸੇ ਸੜ ਗਏ। ਉਸ ਨੂੰ ਕਾਫੀ ਤਕਲੀਫ ਹੋਈ ਪਰ ਕ੍ਰੂ ਮੈਂਬਰਾਂ ਨੇ ਹੀ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ।

ਪਾਇਲਟ ਨੇ ਇਸ ਘਟਨਾ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਨਾ ਹੀ ਉਹ ਦੇਖਣ ਆਏ। ਚਾਲਕ ਦਲ ਦੇ ਮੈਂਬਰਾਂ ਨੇ ਇਨਸਾਨੀਅਤ ਦਿਖਾਉਂਦੇ ਹੋਇਆ ਇਹ ਵੀ ਨਹੀਂ ਪੁੱਛਿਆ ਕਿ ਯਾਤਰੀਆਂ ‘ਚ ਕੋਈ ਡਾਕਟਰ ਵੀ ਹੈ ਜਾਂ ਨਹੀਂ। ਲੁਈਸ ਦਰਦ ਨਾਲ ਚੀਕ ਰਹੀ ਸੀ, ਪਰ ਪਾਇਲਟ ਨੇ ਨਾ ਤਾਂ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਨਾ ਹੀ ਜਹਾਜ਼ ਨੂੰ ਹਵਾਈ ਅੱਡੇ ‘ਤੇ ਵਾਪਸ ਲਿਆਂਦਾ। ਘਟਨਾ ਤੋਂ ਬਾਅਦ ਲੁਈਸ ਨੂੰ ਫਲਾਈਟ ਦੇ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਤੋਂ ਕੋਈ ਮਦਦ ਨਹੀਂ ਮਿਲੀ।

Advertisement