ਬਾਬਾ ਤਰਸੇਮ ਸਿੰਘ ਕਤਲ ਕਾਂਡ ‘ਚ ਦੋਸ਼ੀ ਅਮਰਜੀਤ ਸਿੰਘ ਢੇਰ

ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਬੀਤੀ 28 ਮਾਰਚ ਨੂੰ ਸ੍ਰੀ ਨਾਨਕਮੱਤਾ ਸਾਹਿਬ ਗੁਰਦੁਆਰਾ ਡੇਰਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰਨ ਵਾਲਾ ਅਮਰਜੀਤ ਸਿੰਘ ਉੱਤਰਾਖੰਡ ਐਸਟੀਐਫ ਅਤੇ ਹਰਿਦੁਆਰ ਪੁਲਿਸ ਵੱਲੋਂ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਇਹ ਮੁਕਾਬਲਾ ਹਰਿਦੁਆਰ ਦੇ ਭਗਵਾਨਪੁਰ ਥਾਣਾ ਖੇਤਰ ਵਿੱਚ ਹੋਇਆ। ਉੱਤਰਾਖੰਡ ਦੇ ਡੀਜੀਪੀ ਅਭਿਨਵ ਕੁਮਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਖਬਰ ਦੇ ਮੁਤਾਬਕ ਇਹ ਮੁਕਾਬਲਾ ਦੇਰ ਰਾਤ ਹਰਿਦੁਆਰ ਦੇ ਭਗਵਾਨਪੁਰ ਥਾਣਾ ਖੇਤਰ ਵਿੱਚ ਐਸਟੀਐਫ ਅਤੇ ਹਰਿਦੁਆਰ ਪੁਲਿਸ ਵਿਚਾਲੇ ਹੋਇਆ। ਜਿਸ ਵਿੱਚ ਬਾਬਾ ਤਰਸੇਮ ਦਾ ਕਤਲ ਕਰਨ ਵਾਲੇ ਮੁੱਖ ਦੋਸ਼ੀ ਅਮਰਜੀਤ ਸਿੰਘ ਨੂੰ ਐਸ.ਟੀ.ਐਫ. ਨੇ ਢੇਰ ਕਰ ਦਿੱਤਾ ਹੈ। ਅਮਰਜੀਤ ਸਿੰਘ ਖਿਲਾਫ ਕਈ ਕੇਸ ਦਰਜ ਹਨ। ਅਮਰਜੀਤ ਸਿੰਘ ਨੇ ਹੀ ਤਰਸੇਮ ਸਿੰਘ ‘ਤੇ ਗੋਲੀਆਂ ਚਲਾਈਆਂ।

Advertisement