ਬਿਕਰਮ ਮਜੀਠੀਆ ਹੋਏ SIT ਅੱਗੇ ਪੇਸ਼, ਦਿੱਤਾ ਵੱਡਾ ਬਿਆਨ

ਅਕਾਲੀ ਲੀਡਰ ਅੱਜ ਪਟਿਆਲਾ ਵਿਖੇ ਐਸ ਆਈ ਟੀ ਦੇ ਪੇਸ਼ ਹੋਏ। ਉਨ੍ਹਾਂ ਨੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਮੇਰੀ ਜਾਂਚ ਲਈ ਬਣਾਈ SIT ਦਾ ਇੰਚਾਰਜ ਤਾਂ ਮੁੱਖ ਮੰਤਰੀ ਹੋਣਾ ਚਾਹੀਦਾ। 

ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਸਨੇ ਸਿੱਧੂ ਮੁਸੇਵਾਲਾ ਨੂੰ ਮਾਰਿਆ ਤੇ ਸਲਮਾਨ ਖਾਂ ਨੂੰ ਮਾਰਨਾ ਚਾਹੁੰਦਾ ਹੈ, ਪੰਜਾਬ ਸਰਕਾਰ ਉਸ ਖੂੰਖਾਰ ਅਪਰਾਧੀ ਦੀ ਇੰਟੈਰੋਗੇਸ਼ਨ ਦੀ ਥਾਂ ਇੰਟਰਵਿਊ ਕਰਵਾਉਂਦੀ ਹਿਆ ਅਤੇ ਜਿਸਨੂੰ ਹਾਈ ਕੋਰਟ ਤੋਂ ਪੱਕੀ ਜਮਾਨਤ ਮਿਲ ਚੁੱਕੀ ਹੋਵੇ ਉਸਨੂੰ ਝੂਠੇ ਕੇਸ ਚ ਵਾਰ ਵਾਰ ਸੱਦ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ।

ਦਸ ਦੇਈਏ ਕਿ ਮਜੀਠੀਆ ਅੱਜ ਪਟਿਆਲਾ ਵਿਖੇ ਡਰੱਗ ਮਾਮਲੇ ਚ ਐੱਸ ਆਈ ਟੀ ਕੋਲ ਪੇਸ਼ ਹੋਣ ਪੁੱਜੇ ਜਨ। ਪੇਸ਼ ਹੋਣ ਤੋਂ ਪਹਿਲਾਂ ਮਜੀਠੀਆ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਜ਼ਾਰ ਪੁਲਸ ਮੁਲਾਜਮਾਂ ਦੀ ਸੁਰੱਖਿਆ ਹੇਠ ਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਚ ਖਰੜ ਸੀ ਆਈ ਏ ਪੁੱਛਗਿੱਛ ਲਈ ਲਿਆਂਦਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਇੰਤਜ਼ਾਮਾਂ ਦੇ ਬਾਵਜੂਦ ਗੈਂਗਸਟਰ ਦੀ ਇੰਟਰਵਿਊ ਹੋ ਗਈ, ਇਸ ਲਈ ਸਿੱਧੇ ਤੌਰ ਤੇ ਪੰਜਾਬ ਦਾ ਗ੍ਰਹਿ ਮੰਤਰੀ ਹੀ ਜਿੰਮੇਵਾਰ ਹੈ। ਇਥੇ ਹੀ ਬਸ ਨਹੀਂ ਸਰਕਾਰੀ ਨੇ ਇਸ ਮਾਮਲੇ ਵਿਚ ਹਾਈ ਕੋਰਟ ਨੂੰ ਵੀ ਝੂਠ ਬੋਲ ਕੇ ਗੁਮਰਾਹ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਨਾ ਕਰਕੇ ਸਿਰਫ ਸਿਆਸੀ ਬਦਲਾਖ਼ੋਰੀ ਦਾ ਕੰਮ ਕਰ ਰਹੀ ਹੈ। ਐਨ ਐਚ ਆਈ ਏ ਦੇ ਠੇਕੇਦਾਰਾਂ ਨੂੰ ਧਮਕਾਇਆ ਜਾ ਰਿਹਾ ਹੈ, ਰਾਇਟ too ਐਜੂਕੇਸ਼ਨ ਚ ਪੰਜਾਬ ਪੱਛੜ ਗਿਆ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਖੇਰੂ ਖੇਰੂ ਹੀ ਚੁੱਕੀ ਹੈ।

Advertisement