ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਲਿਆ ਸੰਨਿਆਸ

ਭਾਰਤੀ ਕਪਤਾਨ ਸੁਨੀਲ ਛੇਤਰੀ ਨੇ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। 39 ਸਾਲ ਦੇ ਛੇਤਰੀ ਨੇ ਕੁਵੈਤ ਖਿਲਾਫ ਕਰੀਅਰ ਦਾ ਆਖਰੀ ਇੰਟਰਨੈਸ਼ਨਲ ਮੈਚ ਖੇਡਿਆ ਜੋ ਗੋਲਰਹਿਤ ਡਰਾਅ ਰਿਹਾ। ਛੇਤਰੀ ਕੋਲਕਾਤਾ ਦੇ ਸਾਲਟ ਲੇਕ ਸਟੇਡੀਮ ਵਿਚ ਹੱਥ ਜੋੜ ਕੇ ਰੋਂਦੇ ਹੋਏ ਬਾਹਰ ਨਿਕਲੇ। ਇਥੇ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਖੜ੍ਹੇ ਹੋ ਕੇ ਸਨਮਾਨ ਦਿੱਤਾ। ਇਸ ਡਰਾਅ ਮੈਚ ਤੋਂ FIFA ਕੁਆਲੀਫਾਇਰ ਵਿਚ ਭਾਰਤ ਦੇ ਤੀਜੇ ਦੌਰ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ ਲੱਗਾ। ਟੀਮ ਇੰਡੀਆ ਨੂੰ ਅਗਲਾ ਮੁਕਾਬਲਾ ਕਤਰ ਖਿਲਾਫ ਖੇਡਣਾ ਹੋਵੇਗਾ।

ਛੇਤਰੀ ਇੰਟਰਨੈਸ਼ਨਲ ਫੁੱਟਬਾਲ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਦੁਨੀਆ ਦੇ ਐਕਟਿਵ ਫੁੱਟਬਾਲਰਾਂ ਦੀ ਲਿਸਟ ਵਿਚ ਤੀਜੇ ਸਥਾਨ ‘ਤੇ ਹਨ। ਉਨ੍ਹਾਂ ਨੇ 19 ਸਾਲ ਦੇ ਕਰੀਅਰ ਵਿਚ 94 ਗੋਲ ਕੀਤੇ ਹਨ। ਭਾਰਤੀ ਕਪਤਾਨ ਆਪਣੇ ਆਖਰੀ ਮੁਕਾਬਲੇ ਵਿਚ ਗੋਲ ਨਹੀਂ ਕਰ ਸਕੇ। ਇਸ ਦੇ ਬਾਅਦ ਸਟੇਡੀਅਮ ਛੇਤਰੀ-ਛੇਤਰੀ ਦੇ ਨਾਅਰਿਆਂ ਨਾਲ ਗੂੰਜ ਉਠਿਆ। ਮੁਕਾਬਲੇ ਦੇ ਬਾਅਦ ਛੇਤੀ ਦੀ ਵਿਦਾਈ ਦੇ ਸਮੇਂ ਭਾਰਤ ਤੇ ਕੁਵੈਤ ਦੇ ਖਿਡਾਰੀਆਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਭਾਰਤੀ ਟੀਮ ਲਈ ਛੇਤਰੀ ਦੇ ਨਾਂ 94 ਗੋਲ ਹਨ। ਉਹ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨੇਲ ਮੈਸੀ ਦੇ ਬਾਅਦ ਸਭ ਤੋਂ ਵੱਧ ਇੰਟਰਨੈਸ਼ਨਲ ਗੋਲ ਕਰਨ ਵਾਲੇ ਐਕਟਿਵ ਖਿਡਾਰੀ ਹਨ। ਪਿਛਲੇ 19 ਸਾਲਾਂ ਵਿਚ ਸੁਨੀਲ ਛੇਤਰੀ ਨੇ ਸਾਲ 2002 ਵਿਚ ਮੋਹਨ ਬਾਗਾਨ ਦੇ ਨਾਲ ਛੇਤਰੀ ਨੇ ਪ੍ਰੋਫੈਸ਼ਨਲ ਫੁਟਬਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕੋਲਕਾਤਾ ਦਾ ਸਾਲਟ ਲੇਕ ਸਟੇਡੀਅਮ ਮੋਹਨ ਬਾਗਾਨ ਦਾ ਹੋਮਗਰਾਊਂਡ ਹੈ।

Advertisement