ਭਾਰੀ ਮੀਂਹ ਮਗਰੋਂ ਪੰਜਾਬ ਚ ਜਾਰੀ ਹੋੋਇਆ ਆਰੇਂਜ ਅਲਰਟ

ਵੈਸਟਰਨ ਡਿਸਟਰਬਨਸ ਕਾਰਨ ਪੰਜਾਬ ਦੇ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਦੇਖਿਆ ਜਾਏ ਤਾਂ ਪਿਛਲੇ 3 ਦਿਨਾਂ ਵਿੱਚ ਤਕਰੀਬਨ 4 ਡਿਗਰੀ ਤੱਕ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿਸ ਨਾਲ ਪੰਜਾਬ ਦਾ ਘੱਟੋ-ਘੱਟ ਤਾਪਮਾਨ 2.3 ਡਿਗਰੀ ਆਮ ਨਾਲੋਂ ਨੀਚੇ ਜਾ ਚੁੱਕਿਆ ਹੈ। ਉਧਰ ਹੀ ਬੀਤੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3.8 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਰ ਅੱਜ ਤੋਂ ਫਿਰ ਤਾਪਮਾਨ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ।

ਦਸ ਦੇਈਏ ਕਿ ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦਾ ਘੱਟੋ-ਘੱਟ ਤਾਪਮਾਨ ਫਾਜ਼ਿਲਕਾ ਵਿੱਚ ਰਿਕਾਰਡ ਕੀਤਾ ਗਿਆ, ਜੋ 20.5 ਡਿਗਰੀ ਰਿਹਾ। ਜਦਕਿ ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ 26.1 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਪੰਜਾਬ ਦੇ ਲੁਧਿਆਣਾ ਵਿੱਚ 2.8 MM, ਗੁਰਦਾਸਪੁਰ ਵਿੱਚ 3.6 MM, ਫਾਜ਼ਿਲਕਾ ਵਿੱਚ 2.5 MM, ਪਠਾਨਕੋਟ ਵਿੱਚ 0.4 MM, ਫਰੀਦਕੋਟ ਵਿੱਚ 0.8MM ਦੇ ਇਲਾਵਾ ਅੰਮ੍ਰਿਤਸਰ ਵਿੱਚ ਬਾਰਿਸ਼ ਟ੍ਰੇਸ ਕੀਤੀ ਗਈ। ਉੱਥੇ ਹੀ ਪੰਜਾਬ ਦੇ 8 ਜ਼ਿਲ੍ਹਿਆਂ ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ। ਜਦਕਿ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਲੁਧਿਆਣਾ ਤੇ ਸੰਗਰੂਰ ਦੇ ਲਈ ਯੈਲੋ ਅਲਰਟ ਜਾਰੀ ਹੈ।

Advertisement