ਮਾਸੂਮ ਦਿਲਰੋਜ਼ ਦੀ ਜਾਨ ਲੈਣ ਵਾਲੀ ਦੋਸ਼ੀ ਕਰਾਰ, 15 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ

ਲੁਧਿਆਣਾ ਵਿਚ ਮਾਸੂਮ ਬੱਚੀ ਦੀ ਜਾਨ ਲੈਣ ਵਾਲੇੇ ਮਾਮਲੇ ਚ ਨਵਾਂ ਮੋੜ ਸਾਹਮਣੇ ਆਇਆ ਹੈ। ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ 35 ਸਾਲਾ ਨੀਲਮ ਨਾਂ ਦੀ ਮਹਿਲਾ ਨੂੰ ਆਪਣੇ ਗੁਆਂਢ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਬੇਟੀ ਦਿਲਰੋਜ ਕੌਰ ਦੇ ਕਤਲ ਈ ਦੋਸ਼ੀ ਠਹਿਰਾਇਆ ਹੈ ਇਸ ਸਬੰਧੀ ਦੋਸ਼ੀ ਨੂੰ ਸਜ਼ਾ ਸੋਮਵਾਰ ਯਾਨਿ ਕਿ 15 ਅਪ੍ਰੈਲ ਨੂੰ ਸੁਣਾਈ ਜਾਵੇਗੀ।

ਦਸ ਦੇਈਏ ਕਿ ਦੋਸ਼ੀ ਨੀਲਮ ਨੇ 28 ਨਵੰਬਰ 2021 ਨੂੰ ਸ਼ਿਮਲਾਪੁਰੀ ਇਲਾਕੇ ਤੋਂ ਬੱਚੀ ਨੂੰ ਸਕੂਟੀ ‘ਤੇ ਅਗਵਾ ਕਰਕੇ ਸਲੇਮਟਾਬਰੀ ਇਲਾਕੇ ਵਿਚ ਰੇਤ ਦਾ ਗੱਡਾ ਖੋਦ ਕੇ ਜ਼ਿੰਦਾ ਦਫਨ ਕਰ ਦਿੱਤਾ ਸੀ। ਕਿਹਾ ਜਾ ਰਿਹਾ ਸੀ ਕਿ ਨੀਲਮ ਦੇ ਮਨ ਵਿਚ ਪਰਿਵਾਰ ਪ੍ਰਤੀ ਦੁਸ਼ਮਣੀ ਸੀਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਨੀਲਮ ਖਿਲਾਫ ਆਈਪੀਸੀ ਦੀ ਧਾਰਾ 364 ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਦੇ ਦੋਸ਼ ਹਨ, ਨਾ ਹੀ ਬੱਚੇ ਦੀ ਮੌਤ ਦੇ ਬਾਅਦ (302) ਤੇ ਸਬੂਤ ਨਸ਼ਟ ਕਰਨ (201) ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਪਰਿਵਾਰ ਨੇ ਇਨਸਾਫ ਲਈ ਕੈਂਡਲ ਮਾਰਚ ਵੀ ਕੱਢੇ ਸਨ।

ਜ਼ਿਕਰਯੋਗ ਹੈ ਕਿ ਨੀਲਮ ਤਲਾਕਸ਼ੁਦਾ ਹੈ ਤੇ 2015 ਤੋਂ ਆਪਣੇ 2 ਪੁੱਤਰਾਂ ਨਾਲ ਪੇਕੇ ਰਹਿ ਰਹੀ ਹੈ। ਉਸ ਦੇ ਪੁੱਤਰ ਸੜਕ ‘ਤੇ ਦੂਜੇ ਬੱਚਿਆਂ ਨਾਲ ਹੱਥੋਂਪਾਈ ਕਰਦੇ ਸਨ ਜਿਸ ਦੇ ਬਾਅਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਕਤਲ ਤੋਂ ਕੁਝ ਦਿਨ ਪਹਿਲਾਂ ਨੀਲਮ ਨੇ ਦਿਲਰੋਜ ਦੇ ਮਾਤਾ-ਪਿਤਾ ਨਾਲ ਕਿਸੇ ਛੋਟੀ ਜਿਹੀ ਗੱਲ ‘ਤੇ ਝਗੜਾ ਕੀਤੀ ਸੀ। ਉਸ ਨੇ ਦੁਸ਼ਮਣੀ ਪਾਲ ਲਈ ਤੇ ਉਨ੍ਹਾਂ ਦੀ ਬੇਟੀ ਦੀ ਹੱਤਿਆ ਕਰ ਦਿੱਤੀ।

Advertisement