ਮੁਲਾਜ਼ਮਾਂ ਲਈ ਖੁਸ਼ਖ਼ਬਰੀ! ਜਨਮ ਦਿਨ ਤੇ ਮਿਲੇਗੀ 2 ਦਿਨ ਦੀ ਛੁੱਟੀ

ਜਨਮਦਿਨ ਹਰ ਕਿਸੇ ਲਈ ਖਾਸ ਦਿਨ ਹੁੰਦਾ ਹੈ, ਜਿਸ ਨੂੰ ਉਹ ਖਾਸ ਤਰੀਕੇ ਨਾਲ ਅਤੇ ਖਾਸ ਲੋਕਾਂ ਨਾਲ ਮਨਾਉਣਾ ਚਾਹੁੰਦਾ ਹੈ। ਪਰ, ਕੰਮਕਾਜੀ ਲੋਕਾਂ ਲਈ ਆਪਣਾ ਜਨਮ ਦਿਨ ਮਨਾਉਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਜਾਂ ਕਈ ਵਾਰ ਲੋਕ ਆਪਣਾ ਜਨਮ ਦਿਨ ਬਿਲਕੁਲ ਨਹੀਂ ਮਨਾ ਪਾਉਂਦੇ। ਕਿਉਂਕਿ ਅਕਸਰ ਛੁੱਟੀ ਨਾ ਮਿਲਣ ਕਾਰਨ ਲੋਕਾਂ ਦੇ ਸਾਰੇ ਮਨਸੂਬਿਆਂ ਉਤੇ ਪਾਣੀ ਫਿਰ ਜਾਂਦਾ ਹੈ। ਲੋਕਾਂ ਨੂੰ ਆਪਣੇ ਜਨਮ ਦਿਨ ‘ਤੇ ਦਫ਼ਤਰ ਤੋਂ ਛੁੱਟੀ ਨਹੀਂ ਮਿਲਦੀ। ਪਰ, ਸੋਸ਼ਲ ਮੀਡੀਆ ‘ਤੇ ਇਕ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਸੋਚੋਗੇ ਕਿ ਕਾਸ਼ ਸਾਡੀ ਕੰਪਨੀ ਵਿਚ ਅਜਿਹੀ ਪਾਲਿਸੀ ਆਵੇ।

ਦਰਅਸਲ, ਇਕ ਕਾਰਪੋਰੇਟ ਫਰਮ ਨੂੰ ਆਪਣੀ ਨਵੀਂ Birthday Plus One ਛੁੱਟੀ ਨੀਤੀ ਲਈ ਹਰ ਪਾਸੇ ਤੋਂ ਪ੍ਰਸ਼ੰਸਾ ਮਿਲ ਰਹੀ ਹੈ। ਜਿਸ ਵਿਚ ਕਰਮਚਾਰੀਆਂ ਨੂੰ ਹਰ ਸਾਲ ਜਨਮ ਦਿਨ ਦੇ ਮੌਕੇ ਉਤੇ ਦੋ ਦਿਨ ਦੀ ਛੁੱਟੀ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ, ਇਕ ਛੁੱਟੀ ਆਪਣਾ ਜਨਮ ਦਿਨ ਮਨਾਉਣ ਲਈ ਅਤੇ ਦੂਸਰੀ ਪਰਿਵਾਰਕ ਮੈਂਬਰ ਜਾਂ ਨਜ਼ਦੀਕੀ ਦੋਸਤ ਦਾ ਜਨਮ ਦਿਨ ਮਨਾਉਣ ਲਈ। ਕੰਪਨੀ ਦੇ ਸੰਸਥਾਪਕ ਅਭਿਜੀਤ ਚੱਕਰਵਰਤੀ ਦੁਆਰਾ ਪੇਸ਼ ਕੀਤੀ ਗਈ ਨੀਤੀ, ਕਾਰਪੋਰੇਟ ਸੱਭਿਆਚਾਰ ਵਿੱਚ ਤਾਜ਼ਾ ਬਦਲਾਅ ਦੇ ਰੂਪ ਵਿੱਚ ਚਰਚਾ ਵਿਚ ਹੈ। ਚੱਕਰਵਰਤੀ ਨੇ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਜਨਮਦਿਨ ਦੀ ਛੁੱਟੀ ਦੀ ਬੇਨਤੀ ਰੱਦ ਕੀਤੇ ਜਾਣ ਨੂੰ ਯਾਦ ਕਰਦੇ ਹੋਏ ਕਿਹਾ ਕਿ ਇੱਕ ਕਰਮਚਾਰੀ ਨੂੰ ਇਹ ਜਸ਼ਨ ਮਨਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਨੇ ਲਿੰਕਡਇਨ ‘ਤੇ ਲਿਖਿਆ, “ਮੇਰੀ ਸ਼ੁਰੂਆਤੀ ਭੂਮਿਕਾਵਾਂ ਵਿੱਚੋਂ ਇੱਕ ਵਿੱਚ, ਮੇਰੇ ਬੌਸ ਨੇ ਇੱਕ ਵਾਰ ਮੈਨੂੰ ਪੁੱਛਿਆ, ਤੁਹਾਨੂੰ ਛੁੱਟੀ ਕਿਉਂ ਚਾਹੀਦੀ ਹੈ? ਮੈਂ ਉਸ ਨੂੰ ਕਿਹਾ, ਇਹ ਮੇਰਾ ਜਨਮਦਿਨ ਹੈ। ਉਸ ਨੇ ਮੈਨੂੰ ਅਜੀਬ ਜਿਹਾ ਦੇਖਿਆ, ਜਿਵੇਂ ਕਿ ਕੋਈ ਗਲਤੀ ਹੋ ਗਈ ਸੀ।” ਜੇਕਰ ਇਹ ਕਿਸੇ ਦਾ ਜਨਮਦਿਨ ਹੈ, ਤਾਂ ਉਨ੍ਹਾਂ ਨੂੰ ਤੋਹਫ਼ਾ ਮਿਲਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਦੀਆਂ ਛੁੱਟੀਆਂ ਵਿਚ ਕਟੌਤੀ ਕੀਤੀ ਜਾਵੇ ਅਤੇ ਅਜੀਬ ਸਲੂਕ ਕੀਤਾ ਜਾਵੇ।”

Advertisement