ਮੋਹਾਲੀ ਦੇ ਇਸ ਪਿੰਡ ਨੇ ਪ੍ਰਵਾਸੀਆਂ ਲਈ ਕੀਤੇ ਸਖ਼ਤ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ

ਪਿਛਲੇ ਹਫ਼ਤੇ ਪਿੰਡ ਮੂਧੋ ਸੰਗਤੀਆਂ ਵਿੱਚ ਕੁਝ ਸਥਾਨਕ ਲੋਕਾਂ ਨੇ ਪਿੰਡ ਵਿੱਚ ਦੂਜੇ ਰਾਜਾਂ ਦੇ ਲੋਕਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਉਣ ਦੀ ਗੱਲ ਆਖੀ ਸੀ। ਹੁਣ ਖਰੜ ਦੇ ਪਿੰਡ ਜੰਡਪੁਰ ਦੇ ਸਥਾਨਕ ਲੋਕਾਂ ਨੇ ਇੱਕ ਹੁਕਮ ਜਾਰੀ ਕੀਤਾ ਹੈ। ਪਿੰਡ ਦੀ ਨੌਜਵਾਨ ਸਭਾ ਨਾਲ ਜੁੜੇ ਲੋਕਾਂ ਨੇ ਕਈ ਥਾਵਾਂ ‘ਤੇ ਬੋਰਡ ਲਗਾਏ ਹਨ, ਜਿਨ੍ਹਾਂ ‘ਤੇ ਲਿਖਿਆ ਹੈ ਕਿ ਦੂਜੇ ਰਾਜਾਂ ਦੇ ਲੋਕਾਂ ਨੂੰ ਪਿੰਡ ‘ਚ ਰਹਿਣ ਲਈ 11 ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

ਇਹ 11 ਨਿਯਮ ਬੋਰਡ ‘ਤੇ ਵੀ ਦਰਸਾਏ ਗਏ ਹਨ। ਅਜਿਹੇ ਮਾਮਲਿਆਂ ਵਿੱਚ ਦੂਜੇ ਸੂਬਿਆਂ ਦੇ ਲੋਕ ਸ਼ਾਮਲ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਖਰੜ ਨਗਰ ਕੌਂਸਲ ਦੇ ਵਾਰਡ ਨੰਬਰ 4 ਦੇ ਕੌਂਸਲਰ ਅਤੇ ਪਿੰਡ ਜੰਡਪੁਰ ਦੇ ਨੌਜਵਾਨ ਸਭਾ ਦੇ ਮੈਂਬਰ ਗੋਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਹੋਰ ਲੋਕਾਂ ਨੂੰ ਨਾਲ ਲੈ ਕੇ ਇਹ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲਿਆ ਗਿਆ ਹੈ।

ਪਿੰਡ ‘ਚ ਰਹਿਣ ਲਈ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੈ, ਰਾਤ ​​9 ਵਜੇ ਤੋਂ ਬਾਅਦ ਕੋਈ ਵੀ ਪਿੰਡ ‘ਚੋਂ ਬਾਹਰ ਨਹੀਂ ਜਾ ਸਕਦਾ, ਪਿੰਡ ‘ਚ ਪਾਨ, ਗੁਟਖਾ, ਬੀੜੀ ਦੇ ਸੇਵਨ ‘ਤੇ ਪਾਬੰਦੀ ਹੈ, ਪਿੰਡ ‘ਚ ਇਕ ਕਮਰੇ ‘ਚ ਦੋ ਤੋਂ ਵੱਧ ਵਿਅਕਤੀ ਨਹੀਂ ਰਹਿ ਸਕਦੇ। ਘੱਟ ਕੱਪੜੇ ਪਾ ਕੇ ਘੁੰਮਣ-ਫਿਰਨ ‘ਤੇ ਪਾਬੰਦੀ ਹੈ, ਪ੍ਰਤੀ ਘਰ ਸਿਰਫ਼ ਇੱਕ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਮਿਲੇਗਾ, ਖੁਸਰਿਆਂ ਨੂੰ ਸਵਾਗਤ ਵਜੋਂ 2100 ਰੁਪਏ ਦੇਣੇ ਪੈਣਗੇ, ਵਾਹਨ ਪਾਰਕਿੰਗ ਵਿੱਚ ਹੀ ਪਾਰਕ ਕਰਨੇ ਪੈਣਗੇ। ਸੜਕ ਜਾਂ ਗਲੀ ‘ਤੇ ਪਾਰਕਿੰਗ ਨਹੀਂ ਹੋਣੀ ਚਾਹੀਦੀ।

Advertisement