ਮੌਸਮ ਹੋਇਆ ਗਰਮ! ਅਪ੍ਰੈਲ ਮਹੀਨੇ ‘ਚ ਹੀ ਗਰਮੀ ਨੇ ਕੱਢੇ ਵੱਟ

ਲਗਾਤਾਰ ਮੌਸਮ ਗਰਮ ਹੁੰਦਾ ਜਾ ਰਿਹਾ ਹੈ। ਤਾਪਮਾਨ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਹਫਤੇ ਦੇ ਪਹਿਲੇ ਦਿਨ ਹੀ ਤੇਜ਼ ਧੁੱਪ ਨਿਕਲੀ ਅਤੇ ਵਧਦੀ ਗਰਮੀ ਨੇ ਵੀ ਪੰਜਾਬ ਵਾਲਿਆਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਇਸੇ ਵਿਚਾਲੇ ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਹਨ। ਦਰਅਸਲ ਪੰਜਾਬੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਨੇ 13-14-15 ਅਪ੍ਰੈਲ ਨੂੰ ਪੰਜਾਬ ਵਿੱਚ ਮੀਂਹ ਦੇ ਨਾਲ ਤੂਫ਼ਾਨ ਦੀ ਚਿਤਾਵਨੀ ਦਿੱਤੀ ਹੈ।

ਵਿਭਾਗ ਦਾ ਕਹਿਣਾ ਹੈ ਕਿ 2 ਪੱਛਮੀ ਗੜਬੜੀ ਰਾਜਸਥਾਨ ਨਾਲ ਟਕਰਾਉਣ ਵਾਲੀਆਂ ਹੈ, ਜਿਸ ਕਾਰਨ ਮੀਂਹ ਅਤੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ 10 ਤੋਂ 11 ਅਪ੍ਰੈਲ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ‘ਚ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਰਾਜਸਥਾਨ ‘ਚ 10 ਤੋਂ 14 ਅਪ੍ਰੈਲ ਦਰਮਿਆਨ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਦਸ ਦੇਈਏ ਕਿ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਤਾਪਮਾਨ ਜਲਦੀ ਹੀ 35 ਡਿਗਰੀ ਸੈਲਸੀਅਸ ਅਤੇ ਉਸ ਤੋਂ ਵੀ ਉੱਪਰ ਪਹੁੰਚ ਜਾਵੇਗਾ। ਮੌਸਮ ਵਿਗਿਆਨੀ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਤਿੰਨ ਦਿਨਾਂ ‘ਚ ਮੌਸਮ ਸਾਫ਼ ਰਹਿਣ ਕਾਰਨ ਤਾਪਮਾਨ 35 ਡਿਗਰੀ ਸੈਲਸੀਅਸ ਨੂੰ ਪਾਰ ਕਰ ਸਕਦਾ ਹੈ, ਜਦਕਿ ਇਸ ਤੋਂ ਬਾਅਦ ਹਲਕੇ ਬੱਦਲ ਛਾਏ ਰਹਿਣ ਕਾਰਨ ਹਲਕੀ ਗਿਰਾਵਟ ਵੀ ਦੇਖਣ ਨੂੰ ਮਿਲ ਸਕਦੀ ਹੈ, ਪਰ ਇਸ ਤੋਂ ਬਾਅਦ ਤਾਪਮਾਨ ਫਿਰ ਤੇਜ਼ੀ ਨਾਲ ਵਧੇਗਾ।

Advertisement