ਯਾਤਰੀਆਂ ਨੂੰ ਬਿਨਾਂ ਲਏ ਹੀ ਉੱਡ ਗਈ IndiGo Flight, ਏਅਰਪੋਰਟ ਤੇ ਹੰਗਾਮਾ

ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੰਡੀਗੋ ਏਅਰਲਾਈਨ ਦੀ ਇਕ ਉਡਾਣ 18 ਯਾਤਰੀਆਂ ਬਗੈਰ ਹੀ ਉਡ ਗਈ। ਜਦੋਂ ਯਾਤਰੀ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉਥੇ ਹੰਗਾਮਾ ਹੋ ਗਿਆ। ਉਹ ਭੜਕ ਗਏ ਕਿਉਂਕਿ ਫਲਾਈਟ ਉਸਦੇ ਆਉਣ ਤੋਂ ਪਹਿਲਾਂ ਰਵਾਨਾ ਹੋ ਗਈ ਸੀ। ਉਨ੍ਹਾਂ ਨੇ ਇੰਡੀਗੋ ਏਅਰਲਾਈਨ ‘ਤੇ ਲਾਪਰਵਾਹੀ ਦਾ ਦੋਸ਼ ਲਗਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਹਵਾਈ ਅੱਡੇ ‘ਤੇ ਕਾਫੀ ਦੇਰ ਤੱਕ ਯਾਤਰੀਆਂ ਦਾ ਹੰਗਾਮਾ ਜਾਰੀ ਰਿਹਾ।

ਜਿਨ੍ਹਾਂ 18 ਯਾਤਰੀਆਂ ਤੋਂ ਬਿਨਾਂ ਫਲਾਈਟ ਰਵਾਨਾ ਹੋਈ, ਉਹ ਦੇਹਰਾਦੂਨ ਤੋਂ ਵਾਰਾਣਸੀ ਜਾ ਰਹੇ ਸਨ। ਉਨ੍ਹਾਂ ਦੀ ਲਖਨਊ ਵਿਖੇ ਕਨੈਕਟਿੰਗ ਫਲਾਈਟ ਸੀ। ਇਹ ਸਾਰੇ ਇੰਡੀਗੋ ਏਅਰਲਾਈਨ ਦੇ ਜਹਾਜ਼ ਰਾਹੀਂ ਲਖਨਊ ਤੋਂ ਵਾਰਾਣਸੀ ਲਈ ਰਵਾਨਾ ਹੋਏ ਸਨ, ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਲਖਨਊ ਤੋਂ ਵਾਰਾਣਸੀ ਲਈ ਫਲਾਈਟ ਉੱਡ ਗਈ। ਦੇਹਰਾਦੂਨ ਤੋਂ ਜਿਸ ਫਲਾਈਟ ਰਾਹੀਂ ਇਹ ਯਾਤਰੀ ਆਏ ਸਨ, ਉਹ ਲੇਟ ਸੀ।

ਦਸ ਦੇਈਏ ਕਿ 18 ਯਾਤਰੀਆਂ ਨੇ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਵਾਰਾਣਸੀ ਲਈ ਫਲਾਈਟ ਲਈ ਸੀ। ਦੇਹਰਾਦੂਨ ਤੋਂ ਵਾਰਾਣਸੀ ਲਈ ਕੋਈ ਸਿੱਧੀ ਫਲਾਈਟ ਨਹੀਂ ਸੀ, ਉਨ੍ਹਾਂ ਨੂੰ ਲਖਨਊ ਤੋਂ ਕਨੈਕਟਿੰਗ ਫਲਾਈਟ ‘ਚ ਬਦਲਣਾ ਪਿਆ। ਜਹਾਜ਼ ਸਾਰੇ ਯਾਤਰੀਆਂ ਨੂੰ ਲੈ ਕੇ ਦੇਹਰਾਦੂਨ ਤੋਂ ਲਖਨਊ ਲਈ ਰਵਾਨਾ ਹੋਇਆ ਸੀ। ਇੱਥੇ ਲਖਨਊ ਤੋਂ ਵਾਰਾਣਸੀ ਜਾ ਰਿਹਾ ਇੰਡੀਗੋ ਏਅਰਲਾਈਨ ਦਾ ਜਹਾਜ਼ ਆਪਣੇ ਤੈਅ ਸਮੇਂ ‘ਤੇ ਉਡਾਣ ਭਰਨ ਲਈ ਤਿਆਰ ਖੜ੍ਹਾ ਸੀ। ਦੂਜੇ ਪਾਸੇ ਦੇਹਰਾਦੂਨ ਤੋਂ ਆਉਣ ਵਾਲੀ ਫਲਾਈਟ ਕਰੀਬ ਡੇਢ ਘੰਟਾ ਲੇਟ ਹੋਈ।

Advertisement