ਵਟਸਐਪ ਮੈਸੇਜ ‘ਤੇ ਚੋਣ ਕਮਿਸ਼ਨ ਸਖ਼ਤ, IT ਮੰਤਰਾਲੇ ਨੂੰ ਦਿੱਤੇ ਇਹ ਆਦੇਸ਼

ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਨੂੰ ਭੇਜੇ ਜਾ ਰਹੇ ‘ਵਿਕਸਿਤ ਭਾਰਤ’ ਨਾਮ ਦੇ ਵਟਸਐਪ ਸੰਦੇਸ਼ ‘ਤੇ ਚੋਣ ਕਮਿਸ਼ਨ ਨੇ ਸਖ਼ਤੀ ਦਿਖਾਈ ਹੈ। ਚੋਣ ਕਮਿਸ਼ਨ ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਵਟਸਐਪ ‘ਤੇ ‘ਵਿਕਸਿਤ ਭਾਰਤ’ ਸੰਦੇਸ਼ਾਂ ਦੀ ਡਿਲੀਵਰੀ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੋਣ ਕਮਿਸ਼ਨ ਨੇ ਇਸ ਸਬੰਧੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਨੋਟਿਸ ਵੀ ਜਾਰੀ ਕੀਤਾ ਹੈ।

ਦਰਅਸਲ, ਕਮਿਸ਼ਨ ਨੇ ਵਟਸਐਪ ‘ਤੇ ਵਿਕਾਸ ਭਾਰਤ ਸੰਦੇਸ਼ ਦੀ ਡਿਲੀਵਰੀ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਲਈ ਚੋਣ ਕਮਿਸ਼ਨ ਨੇ ਇਸ ਮਾਮਲੇ ‘ਤੇ MeitY ਤੋਂ ਤੁਰੰਤ ਰਿਪੋਰਟ ਮੰਗੀ ਹੈ। ਕਮਿਸ਼ਨ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ ਕਿ ਆਮ ਚੋਣਾਂ 2024 ਦੇ ਐਲਾਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਅਜੇ ਵੀ ਨਾਗਰਿਕਾਂ ਦੇ ਫੋਨਾਂ ‘ਤੇ ਅਜਿਹੇ ਸੰਦੇਸ਼ ਭੇਜੇ ਜਾ ਰਹੇ ਹਨ।

Advertisement