ਵੱਡਾ ਹਾਦਸਾ- ਟੁੱਟਿਆ ਦੇਸ਼ ਦਾ ਸਭ ਤੋਂ ਵੱਡਾ ਪੁੱਲ, ਪਿਆ ਚੀਕ-ਚਿਹਾੜਾ, ਪੜ੍ਹੋ ਮੌਕੇ ਦਾ ਹਾਲ

ਬਿਹਾਰ ਦੇ ਸੁਪੌਲ ਵਿੱਚੋਂ ਬੜੀ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਅੱਜ ਯਾਨਿ ਕਿ ਸ਼ੁੱਕਰਵਾਰ ਸਵੇਰੇ ਇੱਕ ਪੁਲ ਦਾ ਗਰਡਰ ਡਿੱਗ ਗਿਆ। ਘਟਨਾ ਸਵੇਰੇ ਕਰੀਬ ਸੱਤ ਵਜੇ ਦੀ ਦੱਸੀ ਜਾ ਰਹੀ ਹੈ। ਇੱਕ ਮਜ਼ਦੂਰ ਦੀ ਮੌ.ਤ ਦੀ ਪੁਸ਼ਟੀ ਹੋਈ ਹੈ।  ਇਸ ਘਟਨਾ ‘ਚ ਕਈ ਮਜ਼ਦੂਰਾਂ ਦੇ ਦੱਬੇ ਜਾਣ ਦੀ ਖ਼ਬਰ ਹੈ, ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਹੈ, ਜਦਕਿ ਬਾਕੀਆਂ ਨੂੰ ਬਚਾਇਆ ਜਾ ਰਿਹਾ ਹੈ। ਬਕੌਰ ਪੁਲ ਦੇ ਨਿਰਮਾਣ ਦੀ ਲਾਗਤ 1200 ਕਰੋੜ ਰੁਪਏ ਦੱਸੀ ਜਾਂਦੀ ਹੈ।

ਦਸ ਦੇਈਏ ਕਿ ਕੋਸੀ ਨਦੀ ’ਤੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਇਸ ਪ੍ਰਾਜੈਕਟ ’ਤੇ ਕੰਮ ਚੱਲ ਰਿਹਾ ਸੀ। ਫਿਰ ਅਚਾਨਕ ਪਿੱਲਰ ਨੰਬਰ 153 ਅਤੇ 154 ਵਿਚਕਾਰ ਤੀਜਾ ਹਿੱਸਾ ਕਰੇਨ ਤੋਂ ਢਿੱਲਾ ਹੋ ਕੇ ਡਿੱਗ ਗਿਆ। ਇਸ ਘਟਨਾ ‘ਚ ਪੁਲ ‘ਤੇ ਕੰਮ ਕਰ ਰਹੇ ਬੰਗਾਲ ਦੇ ਕਈ ਮਜ਼ਦੂਰ ਦੱਬ ਗਏ। ਇਸ ਹਾਦਸੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ, ਇਸ ਦੀ ਅਜੇ ਕੋਈ ਪੁਸ਼ਟੀ ਨਹੀਂ ਕਰ ਰਿਹਾ ਹੈ।

ਉਧਰ ਹੀ, ਸੁਪੌਲ ਦੇ ਐਸਪੀ ਨੇ ਦੱਸਿਆ ਕਿ ਹੁਣ ਤੱਕ ਇਸ ਘਟਨਾ ਵਿੱਚ ਛੇ ਲੋਕ ਜ਼ਖ਼ਮੀ ਹੋ ਗਏ ਹਨ। ਉਨ੍ਹਾ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਆਸ-ਪਾਸ ਇਕੱਠੇ ਹੋਏ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਵਿਅਕਤੀ ਨੇ ਦੱਸਿਆ ਕਿ ਉਸਾਰੇ ਜਾ ਰਹੇ ਪੁਲ ਦੀ ਗੁਣਵੱਤਾ ਠੀਕ ਨਹੀਂ ਹੈ। ਮਜ਼ਦੂਰਾਂ ਨੂੰ ਸੁਰੱਖਿਆ ਦੇ ਨਾਂ ‘ਤੇ ਕੁਝ ਨਹੀਂ ਦਿੱਤਾ ਜਾਂਦਾ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲ ਦੇ ਗਰਡਰ ਹੇਠਾਂ ਕਰੀਬ 30 ਮਜ਼ਦੂਰ ਦੱਬੇ ਹੋ ਸਕਦੇ ਹਨ। ਕਈ ਲੋਕਾਂ ਨੂੰ ਬਾਹਰ ਕੱਢ ਕੇ ਇਲਾਜ ਲਈ ਮੋਟਰਸਾਈਕਲ ਰਾਹੀਂ ਸੁਪੌਲ ਲਿਜਾਇਆ ਗਿਆ। ਲੋਕਾਂ ਨੇ ਪੁਲ ਬਣਾਉਣ ਵਾਲੀ ਕੰਪਨੀ ’ਤੇ ਵੀ ਗੰਭੀਰ ਦੋਸ਼ ਲਾਏ।  ਦੱਸਿਆ ਕਿ ਘਟਨਾ ਤੋਂ ਬਾਅਦ ਕੰਪਨੀ ਦਾ ਕੋਈ ਅਧਿਕਾਰੀ ਨਹੀਂ ਆਇਆ। ਛੋਟਾ ਸਟਾਫ ਵੀ ਨਹੀਂ ਆਇਆ। 

Advertisement