ਵੱਧ ਸਕਦੀਆਂ ਮੁਸ਼ਕਿਲਾਂ! ਹੋ ਗਿਆ Google Pay ਬੰਦ

ਗੂਗਲ ਨੇ ਆਪਣੀ ਔਨਲਾਈਨ ਪੇਮੈਂਟ ਐਪ GPay ਨੂੰ ਬੰਦ ਕਰ ਦਿੱਤਾ ਹੈ। ਇਸ ਐਪ ਨੂੰ ਹੁਣ ਪਲੇ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਹੈ। ਗੂਗਲ ਨੇ ਅਮਰੀਕਾ ਵਿੱਚ ਆਪਣੀ GPay ਸੇਵਾ ਬੰਦ ਕਰ ਦਿੱਤੀ ਹੈ। ਕੰਪਨੀ ਨੇ ਇਹ ਫੈਸਲਾ ਅਮਰੀਕਾ ਵਿੱਚ P2P (peer-to-peer)  ਭੁਗਤਾਨ ਬੰਦ ਕੀਤੇ ਜਾਣ ਤੋਂ ਬਾਅਦ ਲਿਆ ਹੈ। ਗੂਗਲ ਹੁਣ Google Wallet ਵਿੱਚ ਮੋਬਾਈਲ ਭੁਗਤਾਨ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ ਆਪਣੀ ਰਣਨੀਤੀ ਬਦਲੇਗਾ। ਹੁਣ ਯੂਜ਼ਰਸ Google Wallet ਵਾਲੇਟ ਤੋਂ ਹੀ ਸਟੋਰਸ ‘ਤੇ Tap To Pay or Pay Online ਵਰਗੀ ਸਰਵਿਸ ਦਾ ਫਾਇਦਾ ਚੁੱਕ ਸਕਣਗੇ।

GPay ਦੇ ਮੌਜੂਦਾ ਯੂਜ਼ਰਸ ਨੂੰ Google Wallet ਸਰਵਿਸ ਵਿੱਚ ਸ਼ਿਫਟ ਕਰਨ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ। ਕੰਪਨੀ ਦੇ ਅਨੁਸਾਰ, GPay ਨਾਲ ਜੁੜੇ ਭੁਗਤਾਨ ਵਿਕਲਪ ਆਪਣੇ ਆਪ ਗੂਗਲ ਵਾਲਿਟ ਵਿੱਚ ਟ੍ਰਾਂਸਫਰ ਹੋ ਜਾਣਗੇ। ਹਾਲਾਂਕਿ, ਬਿੱਲ ਸਪਲਿਟ ਅਤੇ ਦੋਸਤਾਂ ਨੂੰ ਪੈਸੇ ਭੇਜਣ ਲਈ ਪ੍ਰਸਿੱਧ P2P ਭੁਗਤਾਨ ਹੁਣ ਅਮਰੀਕਾ ਵਿੱਚ ਉਪਲਬਧ ਨਹੀਂ ਹੋਵੇਗਾ। ਜਦੋਂ ਯੂਐਸ ਵਿੱਚ ਉਪਭੋਗਤਾ Google Pay ਐਪ ਖੋਲ੍ਹਦੇ ਹਨ, ਤਾਂ ਉਹਨਾਂ ਨੂੰ ਮਿਲਦਾ ਹੈ ‘The Google Pay US app is no longer available. You can still tap to pay using the Google Wallet app’ ਦਾ ਮੈਸੇਜ ਨਜ਼ਰ ਆ ਰਿਹਾ ਹੈ।

9to5 ਗੂਗਲ ਦੀ ਰਿਪੋਰਟ ਮੁਤਾਬਕ ਇਸ ਮਹੀਨੇ ਤੋਂ ਬਾਅਦ ਯੂਜ਼ਰਸ ਗੂਗਲ ਪੇ ਦੀ ਵੈੱਬਸਾਈਟ ‘ਤੇ ਜਾ ਕੇ ਆਪਣਾ ਬੈਲੇਂਸ ਚੈੱਕਿੰਗ ਅਤੇ ਬੈਂਕ ਖਾਤਿਆਂ ‘ਚ ਟ੍ਰਾਂਸਫਰ ਕਰ ਸਕਣਗੇ। ਗੂਗਲ ਦਾ ਪੂਰਾ ਫੋਕਸ ਹੁਣ ਗੂਗਲ ਵਾਲੇਟ ‘ਤੇ ਹੈ। ਕੰਪਨੀ ਉਪਭੋਗਤਾਵਾਂ ਦੇ ਫਿਜ਼ਿਕਲ ਵਾਲੇਟ ਨੂੰ ਪੂਰੀ ਤਰ੍ਹਾਂ ਡਿਜੀਟਾਈਜ਼ ਕਰਨ ਦਾ ਟੀਚਾ ਲੈਕੇ ਚੱਲ ਰਹੀ ਹੈ।

ਗੂਗਲ ਨੇ GPay ਨੂੰ ਬੰਦ ਕਰਨ ਦਾ ਅਸਲ ਕਾਰਨ ਨਹੀਂ ਦੱਸਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਕੰਪਨੀ ਨੇ ਅਜਿਹਾ ਉਪਭੋਗਤਾ ਅਨੁਭਵ ਨੂੰ ਆਸਾਨ ਅਤੇ ਬਿਹਤਰ ਬਣਾਉਣ ਲਈ ਕੀਤਾ ਹੈ। ਇਸ ਤੋਂ ਇਲਾਵਾ ਗੂਗਲ GPay ਨੂੰ ਬੰਦ ਕਰਕੇ ਆਪਣੀ ਸੇਵਾ ਦੀ Development Cost ਨੂੰ ਘਟਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਗੂਗਲ ਵਾਲੇਟ ਹੋਰ ਗੂਗਲ ਸੇਵਾਵਾਂ ਦੇ ਨਾਲ ਬਿਹਤਰ ਇੰਟੀਗ੍ਰੇਸ਼ਨ ਆਫਰ ਕਰੇਗਾ। ਤੁਹਾਨੂੰ ਦੱਸ ਦਈਏ ਕਿ GPay ਐਪ ਨੂੰ ਅਮਰੀਕਾ ਵਿੱਚ ਬੰਦ ਕਰ ਦਿੱਤਾ ਗਿਆ ਹੈ, ਪਰ ਭਾਰਤ ਅਤੇ ਸਿੰਗਾਪੁਰ ਵਿੱਚ ਇਹ ਪਹਿਲਾਂ ਵਾਂਗ ਕੰਮ ਕਰਦਾ ਰਹੇਗਾ।

Advertisement