ਸਕੂਲ ਗਰਾਊਂਡਾਂ ‘ਚ ਸਿਆਸੀ ਰੈਲੀ ਕਰਨ ‘ਤੇ ਲੱਗੀ ਰੋਕ, ਪੜ੍ਹੋ ਪੂਰੀ ਖ਼ਬਰ

ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਤੇ ਹਰਿਆਣਾ ‘ਚ ਸਿਆਸੀ ਪਾਰਟੀਆਂ ਸਕੂਲ ਗਰਾਉਡਾਂ ਦੀ ਵਰਤੋਂ ਰੈਲੀਆਂ ਅਤੇ ਜਲਸੇ ਆਦਿ ਲਈ ਨਹੀਂ ਕਰ ਸਕਣਗੀਆਂ। ਵੱਖ-ਵੱਖ ਸਿਆਸੀ ਪਾਰਟੀਆਂ ਚੋਣਾਂ ਨੇੜੇ ਰੈਲੀਆਂ ਲਈ ਸਕੂਲਾਂ ਦੇ ਗਰਾਊਂਡ ਦੀ ਵਰਤੋਂ ਕਰਦੀਆਂ ਰਹੀਆਂ ਹਨ, ਜਿਸ ਦਾ ਕਾਫ਼ੀ ਵਿਰੋਧ ਵੀ ਕੀਤਾ ਜਾਂਦਾ ਸੀ ਕਿਉਂਕਿ ਇਸ ਨਾਲ ਸਕੂਲ ‘ਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਸੀ।

ਕਈ ਵਾਰ ਸਕੂਲ ਗਰਾਉਂਡਾਂ ‘ਚ ਰੈਲੀ ਕਾਰਨ ਵਿਦਿਆਰਥੀਆਂ ਨੂੰ ਛੁੱਟੀ ਵੀ ਕਰਨੀ ਪੈਂਦੀ ਸੀ। ਇਸ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਸੀ। ਇਸ ਕਾਰਨ ਸਕੂਲ ‘ਚ ਸਿਆਸੀ ਪਾਰਟੀਆਂ ਦੇ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਜਾਂਦਾ ਸੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਥਿਨ.ਸੀ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਸਕੂਲ ਗਰਾਊਂਡਾਂ ‘ਚ ਰੈਲੀ ਤੇ ਜਲਸੇ ਆਦਿ ਨਹੀਂ ਕਰ ਸਕੇਗੀ।

Advertisement