ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖਬਰ! ਪੜ੍ਹੋ ਪੂਰੀ ਖ਼ਬਰ

ਪੰਜਾਬ ਵਿਚ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਚੰਗੀ ਖਬਰ ਹੈ। ਪੰਜਾਬ ਪੁਲਿਸ ਵਿਚ ਕਾਂਸਟੇਬਲਾਂ ਦੀ ਬੰਪਰ ਭਰਤੀ ਚੱਲ ਰਹਗੀ ਹੈ। ਜੇਕਰ ਤੁਸੀਂ ਅਜੇ ਤੱਕ ਫਾਰਮ ਨਹੀਂ ਭਰਿਆ ਹੋਵੇ ਤਾਂ ਹੁਣ ਭਰ ਦਿਓ ਕਿਉਂਕਿ ਇਸ ਦੇ ਬਾਅਦ ਇਹ ਮੌਕਾ ਨਹੀਂ ਮਿਲੇਗਾ। ਇਹ ਭਰਤੀਆਂ ਪੰਜਾਬ ਪੁਲਿਸ ਨੇ ਕੱਢੀਆਂ ਹਨ ਤੇ ਇਸ ਤਹਿਤ ਕਾਂਸਟੇਬਲਾਂ ਦੇ 1700 ਤੋਂ ਵੱਧ ਆਸਾਮੀਆਂ ‘ਤੇ ਉਮੀਦਵਾਰਾਂ ਦੀ ਨਿਯੁਕਤੀ ਹੋਵੇਗੀ। ਪੰਜਾਬ ਪੁਲਿਸ ਵਿਚ ਕਾਂਸਟੇਬਲਾਂ ਦੇ ਕੁੱਲ 1746 ਅਹੁਦਿਆਂ ‘ਤੇ ਉਮੀਦਵਾਰਾਂ ਦੀ ਭਰਤੀ ਹੋਵੇਗੀ। ਇਸ ਲਈ ਸਿਰਫ ਆਨਲਾਈਨ ਹੀ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਤੁਹਾਨੂੰ ਪੰਜਾਬ ਪੁਲਿਸ ਨੂੰ ਆਫੀਸ਼ੀਅਲ ਵੈੱਬਸਾਈਟ : punjabpolice.gov.in ‘ਤੇ ਜਾਣਾ ਹੋਵੇਗਾ। 14 ਮਾਰਚ ਤੋਂ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਤੇ ਫਾਰਮ ਭਰਨ ਦੀ ਲਾਸਟ ਤਰੀਕ 4 ਅਪ੍ਰੈਲ 2024 ਹੈ।

ਦਸ ਦੇਈਏ ਕਿ ਕਾਂਸਟੇਬਲ ਦੇ ਕੁੱਲ 1746 ਆਸਾਮੀਆਂ ਵਿਚੋਂ 970 ਆਸਾਮੀਆਂ ਡਿਸਟ੍ਰਿਕਟ ਪੁਲਿਸ ਕੈਡਰ ਦੇ ਹਨ ਤੇ 776 ਅਹੁਦੇ ਆਰਮਡ ਪੁਲਿਸ ਕੈਡਰ ਪੰਜਾਬ ਲਈ ਹੈ। ਇਸ ਲਈ ਅਪਲਾਈ ਕਰਨ ਲਈ ਜ਼ਰੂਰੀ ਹੈ ਕਿ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਵੇ। ਉਮਰ ਸੀਮਾ 18 ਤੋਂ 28 ਸਾਲ ਤੈਅ ਕੀਤੀ ਗਈ ਹੈ। 450 ਰੁਪਏ ਦੀ ਅਰਜ਼ੀ ਫੀਸ ਅਤੇ 650 ਰੁਪਏ ਪ੍ਰੀਖਿਆ ਫੀਸ ਰੱਖੀ ਗਈ ਹੈ। ਕਈ ਦੌਰ ਦੀ ਪ੍ਰੀਖਿਆ ਤੋਂ ਬਾਅਦ ਚੋਣ ਕੀਤੀ ਜਾਵੇਗੀ। ਡਿਟਲ ਜਾਣਨ ਲਈ ਅਤੇ ਅਪਡੇਟ ਪੜ੍ਹਨ ਲਈ ਸਮੇਂ-ਸਮੇਂ ‘ਤੇ ਆਫੀਸ਼ੀਅਲ ਵੈੱਬਸਾਈਟ ਵਿਜ਼ਿਟ ਕਰੋ। ਸਿਲੈਕਟ ਹੋਣ ‘ਤੇ ਤਨਖਾਹ 19,900 ਰੁਪਏ ਹੈ।

Advertisement