ਸਰਕਾਰ ਵੱਲੋਂ ਇਨ੍ਹਾਂ ਕਾਰਾਂ ਉਤੇ ਰੋਡ ਟੈਕਸ ਮੁਆਫ, ਪੜ੍ਹੋ ਪੂਰੀ ਖ਼ਬਰ

ਇਲੈਕਟ੍ਰਿਕ ਵਾਹਨਾਂ ਤੋਂ ਬਾਅਦ ਯੂਪੀ ਸਰਕਾਰ ਨੇ ਹਾਈਬ੍ਰਿਡ ਵਾਹਨਾਂ ਲਈ ਰੋਡ ਟੈਕਸ ਮੁਆਫ਼ ਕਰ ਦਿੱਤਾ ਹੈ। ਇਸ ਫੈਸਲੇ ਨਾਲ ਮਾਰੂਤੀ, ਹੌਂਡਾ ਸਿਟੀ ਸਮੇਤ ਹਾਈਬ੍ਰਿਡ ਕਾਰ ਅਤੇ ਹੋਰ ਵਾਹਨ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਇਨ੍ਹਾਂ ਕਾਰਾਂ ਨੂੰ ਖਰੀਦਣ ਉਤੇ ਘੱਟੋ-ਘੱਟ 1.5 ਤੋਂ 2 ਲੱਖ ਰੁਪਏ ਦੀ ਬਚਤ ਹੋਵੇਗੀ। ਯੋਗੀ ਆਦਿਤਿਆਨਾਥ ਸਰਕਾਰ ਨੇ 5 ਜੁਲਾਈ ਨੂੰ ਇੱਕ ਸਰਕੂਲਰ ਜਾਰੀ ਕਰਕੇ ਸੂਬੇ ਵਿਚ ‘ਹਾਈਬ੍ਰਿਡ ਕਾਰਾਂ’ ਅਤੇ ‘ਪਲੱਗ ਇਨ ਹਾਈਬ੍ਰਿਡ ਕਾਰਾਂ’ ਉਤੇ 100% ਰਜਿਸਟ੍ਰੇਸ਼ਨ ਫੀਸ ਮੁਆਫ਼ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਟਰਾਂਸਪੋਰਟ ਕਮਿਸ਼ਨਰ ਚੰਦਰਭੂਸ਼ਨ ਸਿੰਘ ਨੇ ਕਿਹਾ ਕਿ ਰਾਜ 10 ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਚਾਰ ਪਹੀਆ ਵਾਹਨਾਂ ਉਤੇ 8 ਫੀਸਦੀ ਰੋਡ ਟੈਕਸ ਅਤੇ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਕੀਮਤ ਵਾਲੇ ਵਾਹਨਾਂ ‘ਤੇ 10 ਫੀਸਦੀ ਰੋਡ ਟੈਕਸ ਵਸੂਲਦਾ ਹੈ।

ਹਾਈਬ੍ਰਿਡ ਨਿਰਮਾਣ ਕੰਪਨੀਆਂ ਅਤੇ ਕਾਰ ਖਰੀਦਦਾਰਾਂ ਨੂੰ ਇਸ ਕਦਮ ਦਾ ਸਿੱਧਾ ਫਾਇਦਾ ਹੋਵੇਗਾ। ਹਾਈਬ੍ਰਿਡ ਕਾਰਾਂ ਵਿੱਚ ਗ੍ਰੈਂਡ ਵਿਟਾਰਾ ਅਤੇ ਇਨਵਿਕਟੋ ਸ਼ਾਮਲ ਹਨ, ਜਦੋਂ ਕਿ ਟੋਇਟਾ ਕਿਰਲੋਸਕਰ ਕੋਲ ਹਾਈਰਾਈਡਰ ਅਤੇ ਇਨੋਵਾ ਹਾਈਕ੍ਰਾਸ ਹਨ, ਹੌਂਡਾ ਕਾਰਾਂ ਆਪਣੀ ਸਿਟੀ ਸੇਡਾਨ ਦਾ ਹਾਈਬ੍ਰਿਡ ਵਰਜਨ ਵੇਚਦੀਆਂ ਹਨ। ਸੂਬੇ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਰੋਡ ਟੈਕਸ ਜਮ੍ਹਾ ਕਰਵਾਇਆ ਜਾਂਦਾ ਹੈ, ਇਸ ਲਈ ਹੁਣ ਇਨ੍ਹਾਂ ਵਾਹਨਾਂ ਦਾ ਰੋਡ ਟੈਕਸ ਵਾਹਨ ਪੋਰਟਲ ‘ਤੇ ਜਮ੍ਹਾ ਨਹੀਂ ਹੋਵੇਗਾ।

Advertisement