ਸਰਹੱਦ ਤੇ ਡਰੋਨ ਰਾਹੀਂ ਸੁੱਟੀ ਹੈਰੋਇਨ ਦੀ ਵੱਡੀ ਖੇਪ ਬਰਾਮਦ

ਪਾਕਿਸਤਾਨ ਦੀ ਤਰਫੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਡਰੋਨ ਰਾਹੀਂ ਹੈਰੋਇਨ ਸੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ।। ਲੇਕਿਨ ਇਸ ਦੌਰਾਨ ਜ਼ੀਰੋ ਲਾਈਨ ਦੇ ਉੱਤੇ ਬੇਹੱਦ ਮੁਸਤੈਦੀ ਦੇ ਨਾਲ ਡਿਊਟੀ ਕਰ ਰਹੇ ਬਾਰਡਰ ਸੁਰੱਖਿਆ ਫੋਰਸ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਅਜਿਹੇ ਮਨਸੂਬਿਆਂ ਨੂੰ ਅਸਫਲ ਕੀਤਾ ਜਾ ਰਿਹਾ ਹੈ।

ਬੀਐਸਐਫ ਵੱਲੋਂ ਐਕਸ ਦੇ ਉੱਤੇ ਸਾਂਝੀ ਕੀਤੀ ਗਈ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਹੈ ਕਿ ਦੋ ਵੱਖ-ਵੱਖ ਆਪਰੇਸ਼ਨ ਦੇ ਵਿੱਚ ਡਰੋਨ ਦੀ ਆਵਾਜਾਈ ਨੂੰ ਦੇਖਣ ਦੇ ਉੱਤੇ ਅਤੇ ਨਸ਼ੀਲੇ ਪਦਾਰਥਾਂ ਦੀ ਮੌਜੂਦਗੀ ਬਾਰੇ ਵਿਸ਼ੇਸ਼ ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ।ਉਹਨਾਂ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਜਿਲਾ ਅੰਮ੍ਰਿਤਸਰ ਦੇ ਪਿੰਡ ਮਾਹਾਵਾ ਅਤੇ ਪਿੰਡ ਕੱਕੜ ਦੇ ਵਿੱਚ ਚਲਾਈ ਗਈ।

ਇਸ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਮਾਹਾਵਾ ਤੋਂ 560 ਗ੍ਰਾਮ ਹੈਰੋਇਨ ਦੀ ਪਹਿਲੀ ਖੇਪ ਅਤੇ ਪਿੰਡ ਕੱਕੜ ਤੋਂ ਪੰਜ ਕਿਲੋ 570 ਗ੍ਰਾਮ ਹੈਰੋਇਨ ਦੀ ਦੂਸਰੀ ਖੇਪ ਬਰਾਮਦ ਕੀਤੀ ਗਈ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਦੋਨੋਂ ਖੇਪਾਂ ਪਾਕਿਸਤਾਨ ਤਰਫ਼ੋਂ ਡਰੋਨਾ ਰਾਹੀਂ ਸੁੱਟੀਆਂ ਗਈਆਂ ਸਨ।ਉਨ੍ਹਾਂ ਲਿਖਿਆ ਹੈ ਕਿ ਬਾਰਡਰ ਸੁਰੱਖਿਆ ਫੋਰਸ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਦੇ ਲਈ ਦ੍ਰਿੜਤਾ ਅਤੇ ਆਪਣੀ ਵਚਨਬੱਧਤਾ ਦਰਸਾਉਂਦੀ ਹੈ।

Advertisement