ਸਵੇਰੇ-ਸਵੇਰੇ ਪਤੀ-ਪਤਨੀ ਨਾਲ ਵਾਪਰੀ ਮਾੜੀ ਘਟਨਾ, ਘਰ ਚ ਛਾਈ ਸੋਗ ਦੀ ਲਹਿਰ

ਅੱਜ ਸਵੇਰੇ ਬੜੀ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਸਿੱਧਵਾਂ ਬੇਟ-ਲੁਧਿਆਣਾ ਸੜਕ ’ਤੇ ਟਰੱਕ ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸੇ ਤੋਂ ਭੜਕੇ ਲੋਕਾਂ ਨੇ ਸੜਕ ਜਾਮ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ।

ਦਸਿਆ ਜਾ ਰਿਹਾ ਹੈ ਕਿ ਪਿੰਡ ਚੰਗਣਾ ਵਾਸੀ ਨੌਜਵਾਨ ਪ੍ਰਦੀਪ ਸਿੰਘ ਪਤਨੀ ਮਨਦੀਪ ਕੌਰ ਨਾਲ ਮੋਟਰਸਾਈਕਲ ’ਤੇ ਨਕੋਦਰ ਮੱਥਾ ਟੇਕਣ ਜਾ ਰਿਹਾ ਸੀ। ਪਿੰਡ ਭੱਠਾਧੂਹਾ ਸਿੱਧਵਾਂ ਬੇਟ ਮਾਰਗ ’ਤੇ ਜੰਮੂ-ਕੱਟੜਾ ਹਾਈਵੇ ਦੇ ਨਿਰਮਾਣ ਅਧੀਨ ਪੁਲ ਥੱਲੇ ਸਾਹਮਣਿਓਂ ਆ ਰਹੇ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਦੇ ਭਾਰੀ ਇਕੱਠ ਨੇ ਟਰੱਕ ਡਰਾਈਵਰ ਨੂੰ ਕਾਬੂ ਕਰਦਿਆਂ ਉਸ ਦੀ ਲਾਪਰਵਾਈ ’ਤੇ ਖਫਾ ਹੁੰਦਿਆਂ ਚੱਕਾ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਾਰਨ ਉਸ ਨੇ ਅਣਗਹਿਲੀ ਨਾਲ ਇਸ ਹਾਦਸੇ ਨੂੰ ਅੰਜਾਮ ਦਿੱਤਾ।

ਇਸ ਮੌਕੇ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਜਿਸ ਸ਼ੈਲਰ ਦਾ ਇਹ ਟਰੱਕ ਹੈ, ਉਸ ਦੇ ਮਾਲਕ ਖ਼ਿਲਾਫ਼ ਵੀ ਸ਼ਰਾਬੀ ਡਰਾਈਵਰ ਨੂੰ ਰੱਖਣ ’ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਘਟਨਾ ਸਥਾਨ ’ਤੇ ਪੁੱਜੇ ਪੁਲਿਸ ਥਾਣਾ ਮੁੱਲਾਂਪੁਰ ਦਾਖਾ ਦੇ ਐੱਸਐੱਚਓ ਜਸਵੀਰ ਸਿੰਘ ਤੂਰ ਪੁਲਿਸ ਪਾਰਟੀ ਸਮੇਤ ਪੁੱਜੇ। ਉਨ੍ਹਾਂ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ ਡਾਕਟਰੀ ਮੁਆਇਨ ਕਰਵਾਉਣ ਅਤੇ ਦੇਹਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਦੀ ਹਦਾਇਤ ਕੀਤੀ।

Advertisement