ਸਿਆਸਤ ਚ ਹੋਏਗੀ ਵੱਡੀ ਹਲਚੱਲ, ਸਿਮਰਜੀਤ ਬੈਂਸ ਕਾਂਗਰਸ ‘ਚ ਹੋ ਸਕਦੇ ਸ਼ਾਮਲ!

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਲੀਡਰਾਂ ਦਾ ਪਾਰਟੀਆਂ ਬਦਲਣ ਦਾ ਸਿਲਸਿਲਾ ਜਾਰੀ ਹੈ। ਇਸੇ ਲਿਸਟ ਵਿੱਚ ਅੱਜ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੀ ਸ਼ਾਮਲ ਹਨ। ਹਲਾਂਕਿ ਬੈਂਸ ਪਾਰਟੀ ਨਹੀਂ ਬਦਲ ਰਹੇ ਹੋ ਸਕਦਾ ਹੈ ਕਿ ਉਹ ਆਪਣੀ ਲੋਕ ਇਨਸਾਫ਼ ਪਾਰਟੀ ਦਾ ਰਲੇਵੇ ਕਾਂਗਰਸ ਵਿੱਚ ਅੱਜ ਕਰ ਲੈਣ।

ਪਿਛਲੇ ਕਈ ਦਿਨਾਂ ਤੋਂ ਸਿਮਰਜੀਤ ਸਿੰਘ ਬੈਂਸ ਦੀਆਂ ਕਾਂਗਰਸ ਹਾਈਕਮਾਨ ਦੇ ਨਾਲ ਮੀਟਿੰਗਾਂ ਹੋ ਰਹੀਆਂ ਹਨ। ਕਾਂਗਰਸ ਹਾਈਕਮਾਨ ਨੇ ਲੁਧਿਆਣਾ ਦੇ ਸਾਰੇ ਹਲਕਿਆਂ ਦੇ ਇੰਚਾਰਜਾਂ ਤੋਂ ਵੀ ਰਾਏ ਲਈ ਹੈ ਕਿ ਸਿਮਰਜੀਤ ਸਿੰਘ ਬੈਂਸ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ ਜਾਂ ਨਹੀਂ ?  ਕਿਉਂਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਸੀਟ ਖਾਲੀ ਹੈ। ਇੱਥੇ ਪਹਿਲਾਂ ਰਵਨੀਤ ਸਿੰਘ ਬਿੱਟੂ ਸਾਂਸਦ ਮੈਂਬਰ ਸਨ। ਪੁਰ ਉਹ ਕੁਝ ਦਿਨ ਪਹਿਲਾਂ ਹੀ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਹਲਾਂਕਿ ਜੇ ਉਹ ਕਾਂਗਰਸ ‘ਚ ਰਹਿੰਦੇ ਤਾਂ ਉਹਨਾ ਦੀ ਲੁਧਿਆਣਾ ਤੋਂ ਟਿਕਟ ਪੱਕੀ ਸੀ, ਪਰ ਫਿਰ ਵੀ ਬਿੱਟੂ ਬੀਜੇਪੀ ਜੁਆਇਨ ਕਰ ਗਏ ਹਨ ਅਤੇ ਭਾਜਪਾ ਨੇ ਉਹਨਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਬਣਾ ਦਿੱਤਾ ਹੈ। 

ਹੁਣ ਰਵਨੀਤ ਬਿੱਟੂ ਦੇ ਖਿਲਾਫ਼ ਚੋਣ ਲਣਨ ਲਈ ਕਾਂਗਰਸ ਪਾਰਟੀ ਨੂੰ ਵੀ ਇੱਕ ਸਿੱਖ ਚਿਹਰੇ ਦੀ ਲੋੜ ਹੈ। ਇਸੇ ਲਈ ਕਾਂਗਰਸ ਸਿਮਰਜੀਤ ਸਿੰਘ ਬੈਂਸ ‘ਤੇ ਨਜ਼ਰ ਰੱਖੀ ਬੈਠੀ ਹੈ। ਇਸ ਤੋਂ ਪਹਿਲਾਂ ਚਰਚਾਵਾਂ ਇਹ ਵੀ ਸਨ ਕਿ ਸਿਮਰਜੀਤ ਬੈਂਸ ਬੀਜੇਪੀ ‘ਚ ਸ਼ਾਮਲ ਹੋ ਸਕਦੇ ਹਨ ਪਰ ਬਿੱਟੂ ਦੇ ਭਾਜਪਾ ‘ਚ ਜਾਣ ਨਾਲ ਇਹ ਰਾਹ ਬੰਦ ਹੋ ਗਿਆ ਸੀ। ਇਸੇ ਲਈ ਬੈਂਸ ਨੇ ਮੰਨ ਬਣਾ ਲਿਆ ਹੈ ਕਿ ਉਹ ਅਜਿਹਾ ਕਦਮ ਚੁੱਕਣ। ਮਿਲੀ ਜਾਣਕਾਰੀ ਅਨੁਸਾਰ ਸਿਮਰਜੀਤ ਬੈਂਸ ਅੱਜ ਕਾਂਗਰਸ ਨਾਲ ਹੱਥ ਮਿਲਾ ਸਕਦੇ ਹਨ। 

Advertisement