ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਖੀ ਵੱਡੀ ਗੱਲ, ਪੜ੍ਹੋ ਪੂਰੀ ਖ਼ਬਰ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਲੰਘੇ ਹਫਤੇ ਗਰਭਵਤੀ ਹੋਣ ਦੀ ਖਬਰ ਆਈ ਸੀ। ਕਲ੍ਹ ਤੋਂ ਮਾਤਾ ਚਰਨ ਕੌਰ ਹਸਪਤਾਲ ਵਿੱਚ ਭਰਤੀ ਹਨ ਜਿਸ ਤੋਂ ਬਾਅਦ ਸਰਗਰਮੀਆਂ ਹੋਰ ਤੇਜ ਹੋ ਗਈਆਂ। ਇਹ ਗੱਲ ਤੇਜੀ ਨਾਲ ਫੈਲ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੀ ਮਾਤਾ ਜੁੜਵਾਂ ਬੱਚਿਆਂ ਨੂੰ ਜਨਮ ਦੇ ਸਕਦੀ ਹੈ। ਇਸ ਪਿੱਛੋਂ ਸੋਸ਼ਲ ਮੀਡੀਆ ਉਤੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ।

ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਫੇਸਬੁਕ ਸਫੇ ਉਤੇ ਖਾਸ ਅਪੀਲ ਕੀਤੀ ਹੈ।

ਉਨ੍ਹਾਂ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ-ਸਿੱਧੂ ਨੂੰ ਚਾਹੁਣ ਵਾਲਿਆਂ ਦੇ ਅਸੀਂ ਧੰਨਵਾਦੀ ਹਾਂ ਜੋ ਸਾਡੇ ਪਰਿਵਾਰ ਪ੍ਰਤੀ ਫ਼ਿਕਰਮੰਦ ਹਨ। ਪਰ ਅਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਬਾਰੇ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਉਤੇ ਯਕੀਨ ਨਾ ਕੀਤਾ ਜਾਵੇ। ਜੋ ਵੀ ਖ਼ਬਰ ਹੋਵੇਗੀ, ਪਰਿਵਾਰ ਵੱਲੋਂ ਤੁਹਾਡੇ ਸਭ ਨਾਲ ਸਾਂਝੀ ਕਰ ਦਿੱਤੀ ਜਾਵੇਗੀ।

Advertisement