ਸੁਪਰੀਮ ਕੋਰਟ ਨੇ SBI ਨੂੰ ਮੁੜ ਲਗਾਈ ਫਟਕਾਰ, ਕਿਹਾ- ‘ਸਭ ਕੁਝ ਜਨਤਕ ਕਰੋ’

ਚੋਣ ਬਾਂਡ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ SBI ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਅਧੂਰੀ ਜਾਣਕਾਰੀ ਦੇਣ ਦੇ ਲਈ SBI ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਉਪਰਲੀ ਅਦਾਲਤ ਦੇ ਹੁਕਮਾਂ ਦੇ ਬਾਵਜੂਦ SBI ਨੇ ਹਾਲੇ ਤੱਕ ਯੂਨੀਕ ਆਈਡੀ ਨੰਬਰ ਡਿਸਕਲੋਜ ਕਿਉਂ ਨਹੀਂ ਕੀਤਾ ? ਇਸ ਦੌਰਾਨ CJI ਚੰਦਰਚੂੜ ਨੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਬਹਿਸ ਨਾ ਕਰਨ ਦੀ ਸਲਾਹ ਦਿੱਤੀ।

ਸੁਪਰੀਮ ਕੋਰਟ ਨੇ SBI ਨੂੰ ਫਟਕਾਰ ਲਗਾਉਂਦੇ ਕਿਹਾ ਕਿ ਉਹ ਚੋਣ ਬਾਂਡ ਨਾਲ ਜੁੜੀ ਹਰ ਜਾਣਕਾਰੀ 21 ਮਾਰਚ ਤੱਕ ਦਵੇ। ਸੁਪਰੀਮ ਕੋਰਟ ਨੇ ਨਵੇਂ ਹੁਕਮਾਂ ਵਿੱਚ ਉਨ੍ਹਾਂ ਯੂਨੀਕ ਬਾਂਡ ਨੰਬਰਾਂ ਦੇ ਖੁਲਾਸੇ ਕਰਨ ਦਾ ਵੀ ਆਦੇਸ਼ ਦਿੱਤਾ, ਜਿਨ੍ਹਾਂ ਰਾਹੀਂ ਬਾਂਡ ਖਰੀਦਣ ਵਾਲੇ ਤੇ ਫੰਡ ਪਾਉਣ ਵਾਲੀ ਰਾਜਨੀਤਿਕ ਪਾਰਟੀ ਦਾ ਲਿੰਕ ਪਤਾ ਚੱਲਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ 21 ਮਾਰਚ ਦੀ ਸ਼ਾਮ 5 ਵਜੇ ਤੱਕ SBI ਦੇ ਚੇਅਰਮੈਨ ਇੱਕ ਐਫੀਡੇਵਿਟ ਵੀ ਦਾਖਲ ਕਰਨ ਕਿ ਉਨ੍ਹਾਂ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ। CJI ਚੰਦਰਚੂੜ ਦੀ ਬੇਂਚ ਨੇ ਕਿਹਾ ਕਿ SBI ਜਾਣਕਾਰੀਆਂ ਦਾ ਖੁਲਾਸਾ ਕਰਦੇ ਸਮੇਂ ਸਿਲੈਕਟਿਵ ਨਹੀਂ ਹੋ ਸਕਦਾ। ਇਸਦੇ ਲਈ ਤੁਸੀਂ ਸਾਡੇ ਆਦੇਸ਼ ਦਾ ਇੰਤਜ਼ਾਰ ਨਾ ਕਰੋ।

Advertisement