ਸੋਨਾ-ਚਾਂਦੀ ਤੇ ਮੋਬਾਈਲ ਫੋਨ ਹੋਣਗੇ ਸਸਤੇ, ਹੋਇਆ ਵੱਡਾ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕੁਝ ਚੀਜਾਂ ਉਪਰ ਜੀਐਸਟੀ ਘਟਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਮੋਬਾਈਲ ਫੋਨ ਤੇ ਚਾਰਜਰ ਸਸਤੇ ਹੋਣਗੇ। ਇਸ ਤੋਂ ਇਲਾਵਾ ਬਿਜਲੀ ਦੀਆਂ ਤਾਰਾਂ ਤੇ ਐਕਸਰੇ ਮਸ਼ੀਨਾਂ ਸਸਤੀਆਂ ਹੋਣਗੀਆਂ।ਕੇਂਦਰ ਸਰਕਾਰ ਨੇ ਕੈਂਸਰ ਦੀਆਂ ਤਿੰਨ ਦਵਾਈਆਂ ‘ਤੇ ਕਸਟਮ ਡਿਊਟੀ ਘਟਾਈ ਹੈ। ਇਸ ਨਾਲ ਇਹ ਦਵਾਈਆਂ ਸਸਤੀਆਂ ਹੋਣਗੀਆਂ। ਇਸ ਦੇ ਨਾਲ ਹੀ ਸੋਨੇ ਤੇ ਚਾਂਦੀ ‘ਤੇ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ। ਅਜਿਹੇ ‘ਚ ਇਹ ਸਸਤੇ ਵੀ ਹੋਣਗੇ।

ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਮੋਬਾਈਲ ਪਾਰਟਸ, ਗੈਜੇਟਸ ਤੇ ਪੀਵੀਸੀ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਪੁਰਜ਼ਿਆਂ ‘ਤੇ ਕਸਟਮ ਡਿਊਟੀ ‘ਚ 15 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਗਾਹਕਾਂ ਲਈ ਨਵਾਂ ਸਮਾਰਟਫੋਨ ਅਤੇ ਚਾਰਜਰ ਖਰੀਦਣਾ ਸਸਤਾ ਹੋਵੇਗਾ। ਕਸਟਮ ਡਿਊਟੀ ‘ਚ ਕਟੌਤੀ ਤੋਂ ਬਾਅਦ ਹੁਣ ਮੋਬਾਇਲ ਫੋਨ ਤੇ ਚਾਰਜਰਾਂ ਦੀਆਂ ਕੀਮਤਾਂ ‘ਚ ਕਾਫੀ ਕਮੀ ਆ ਸਕਦੀ ਹੈ। ਜਾਣਕਾਰੀ ਦਿੰਦੇ ਹੋਏ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਭਾਰਤ ‘ਚ ਮੋਬਾਇਲ ਫੋਨ ਦਾ ਉਤਪਾਦਨ ਤਿੰਨ ਗੁਣਾ ਵਧਿਆ ਹੈ।

ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਸਸਤਾ ਹੋ ਜਾਵੇਗਾ। ਪਲੈਟੀਨਮ ‘ਤੇ ਕਸਟਮ ਡਿਊਟੀ ਵੀ ਘਟਾਈ ਗਈ ਹੈ, ਜਿਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ‘ਚ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਪਲੈਟੀਨਮ ਲਈ ਕਸਟਮ ਡਿਊਟੀ ਘਟਾ ਕੇ 6.4 ਫੀਸਦੀ ਕਰਨ ਦੀ ਵੀ ਜਾਣਕਾਰੀ ਦਿੱਤੀ। ਸਰਕਾਰ ਦੇ ਇਸ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਸੋਨੇ, ਚਾਂਦੀ ਅਤੇ ਪਲੈਟੀਨਮ ਦੀਆਂ ਕੀਮਤਾਂ ਘਟਣਗੀਆਂ।

Advertisement