ਹਮਾਸ ਚੀਫ ਇਸਮਾਈਲ ਹਾਨੀਆ ਦਾ ਕਤਲ, ਈਰਾਨ ਨੇ ਇਜ਼ਰਾਈਲ ‘ਚ ਵੜ ਕੇ ਮਾਰਿਆ

ਇਜ਼ਰਾਈਲ ਨੇ ਈਰਾਨ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈਰਾਨ ਨੇ ਹਮਲੇ ਵਿੱਚ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਨੂੰ ਮਾਰ ਦਿੱਤਾ ਹੈ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਹੈ ਕਿ ਤਹਿਰਾਨ ਵਿਚ ਉਨ੍ਹਾਂ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਹਮਾਸ ਦੇ ਮੁਖੀ ਇਸਮਾਈਲ ਹਾਨੀਆ ਅਤੇ ਉਨ੍ਹਾਂ ਦੇ ਇਕ ਗਾਰਡ ਦੀ ਮੌਤ ਹੋ ਗਈ। ਪੀਟੀਆਈ ਦੀ ਰਿਪੋਰਟ ਮੁਤਾਬਕ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਗਿਆ ਕਿ ਤਹਿਰਾਨ ਵਿਚ ਉਨ੍ਹਾਂ ਦੀ ਰਿਹਾਇਸ਼ ‘ਤੇ ਹੋਏ ਹਮਲੇ ਵਿਚ ਹਮਾਸ ਨੇਤਾ ਇਸਮਾਈਲ ਹਾਨੀਆ ਅਤੇ ਉਨ੍ਹਾਂ ਦਾ ਗਾਰਡ ਮਾਰਿਆ ਗਿਆ। ਆਈਆਰਜੀਸੀ ਨੇ ਕਿਹਾ ਕਿ ਹਮਲਾ ਬੁੱਧਵਾਰ ਸਵੇਰੇ ਹੋਇਆ ਅਤੇ ਜਾਂਚ ਕੀਤੀ ਜਾ ਰਹੀ ਹੈ। 

IRGC ਨੇ ਇਸ ‘ਤੇ ਦੁੱਖ ਪ੍ਰਗਟ ਕੀਤਾ ਹੈ। ਹਮਾਸ ਨੇ ਹਾਨੀਆ ਦੀ ਮੌਤ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਘਟਨਾ ਇਰਾਨ ਦੇ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿੱਚ ਹਾਨੀਆ ਦੀ ਹਾਜ਼ਰੀ ਅਤੇ ਮੰਗਲਵਾਰ ਨੂੰ ਈਰਾਨ ਦੇ ਸੁਪਰੀਮ ਲੀਡਰ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਵਾਪਰੀ। ਕਿਸੇ ਨੇ ਤੁਰੰਤ ਇਸ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਸ਼ੱਕ ਇਜ਼ਰਾਈਲ ‘ਤੇ ਹੋ ਗਿਆ, ਕਿਉਂਕਿ ਇਜ਼ਰਾਈਲ ਨੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਸਮਾਈਲ ਹਾਨੀਆ ਅਤੇ ਹੋਰ ਹਮਾਸ ਨੇਤਾਵਾਂ ਨੂੰ ਮਾਰਨ ਦੀ ਸਹੁੰ ਖਾਧੀ ਸੀ। ਇਸ ਹਮਲੇ ਵਿੱਚ 1,200 ਲੋਕ ਮਾਰੇ ਗਏ ਸਨ ਅਤੇ 250 ਹੋਰਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਹਾਨੀਆ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਤਹਿਰਾਨ ਵਿੱਚ ਸੀ। ਈਰਾਨ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਹਾਨੀਆ ਨੂੰ ਕਿਵੇਂ ਮਾਰਿਆ ਗਿਆ। 

Advertisement