ਹੁਣ ਟ੍ਰੇਨ ਵਿੱਚ ਮੇਰੀ ਸਹੇਲੀ ਰੱਖੇਗੀ ਪੂਰਾ ਖ਼ਿਆਲ, ਮਹਿਲਾ ਯਾਤਰੀਆਂ ਲਈ ਸ਼ੁਰੂ ਹੋਈ ਮੁਹਿੰਮ

ਰੇਲਗੱਡੀ ‘ਚ ਜਦੋਂ ਕੋਈ ਔਰਤ ਇਕੱਲੀ ਸਫ਼ਰ ਕਰਦੀ ਹੈ ਤਾਂ ਉਹ ਬਹੁਤ ਚਿੰਤਤ ਰਹਿੰਦੀ ਹੈ। ਮਹਿਲਾ ਯਾਤਰੀ ਨੂੰ ਚਿੰਤਾ ਹੁੰਦੀ ਹੈ ਕਿ ਜੇ ਸਫ਼ਰ ਦੌਰਾਨ ਉਸ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਕੀ ਕਰੇਗੀ ਜਾਂ ਰਾਤ ਨੂੰ ਸਟੇਸ਼ਨ ‘ਤੇ ਪਹੁੰਚ ਕੇ ਘਰ ਕਿਵੇਂ ਜਾਵੇਗੀ। ਮਹਿਲਾ ਯਾਤਰੀਆਂ ਨੂੰ ਦਰਪੇਸ਼ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ‘ਮੇਰੀ ਸਹੇਲੀ’ ਥੀਮ ‘ਤੇ ਮੁਹਿੰਮ ਸ਼ੁਰੂ ਕੀਤੀ ਹੈ।

ਇਹ ਮੁਹਿੰਮ ਰੇਲਵੇ ਸੁਰੱਖਿਆ ਬਲ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਭਾਰਤੀ ਰੇਲਵੇ ਨੇ ਔਰਤਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਕਈ ਮੁਹਿੰਮਾਂ ਸ਼ੁਰੂ ਕੀਤੀਆਂ ਹਨ। ਇਸ ਮੁਹਿੰਮ ਤਹਿਤ ਆਰਪੀਐਫ ਮਹਿਲਾ ਯਾਤਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ‘ਚ ਆਰਪੀਐੱਫ ਦੀ ਟੀਮ ਉਨ੍ਹਾਂ ਮਹਿਲਾ ਯਾਤਰੀਆਂ ‘ਤੇ ਨਜ਼ਰ ਰੱਖਦੀ ਹੈ ਜੋ ਇਕੱਲੀਆਂ ਸਫ਼ਰ ਕਰ ਰਹੀਆਂ ਹਨ। ਆਰਪੀਐਫ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੀਆਂ ਔਰਤਾਂ ਨਾਲ ਵੀ ਸੰਪਰਕ ਕਰਦੀ ਹੈ। ਆਰਪੀਐਫ ਮਹਿਲਾ ਯਾਤਰੀ ਨੂੰ ਦੱਸਦੀ ਹੈ ਕਿ ਕਿਸੇ ਵੀ ਸਮੱਸਿਆ ਦੀ ਸਥਿਤੀ ਵਿਚ ਉਹ ਹੈਲਪਲਾਈਨ ਨੰਬਰ 182 ‘ਤੇ ਸੰਪਰਕ ਕਰ ਸਕਦੀ ਹੈ।

ਦਸਿਆ ਜਾ ਰਿਹਾ ਹੈ ਕਿ ਮੇਰੀ ਸਹੇਲੀ ਸਕੀਮ ਤਹਿਤ ਆਰਪੀਐਫ ਇਕੱਲੇ ਸਫ਼ਰ ਕਰਨ ਵਾਲੀਆਂ ਮਹਿਲਾ ਯਾਤਰੀਆਂ ਦਾ ਵੇਰਵਾ ਇਕੱਠਾ ਕਰਦੀ ਹੈ। ਇਸ ਤੋਂ ਬਾਅਦ ਇਨ੍ਹਾਂ ਮਹਿਲਾ ਯਾਤਰੀਆਂ ਨਾਲ ਸੰਪਰਕ ਕੀਤਾ ਜਾਂਦਾ ਹੈ। ਮੇਰੀ ਸਹੇਲੀ ਦੀ ਟੀਮ ਹਰ ਸਟੇਸ਼ਨ ‘ਤੇ ਮੌਜੂਦ ਹੈ। ਇਕ ਟੀਮ ਦੂਜੀ ਟੀਮ ਨੂੰ ਮਹਿਲਾ ਯਾਤਰੀ ਬਾਰੇ ਜਾਣਕਾਰੀ ਦਿੰਦੀ ਹੈ, ਜਿਸ ਕਾਰਨ ਰੇਲਵੇ ਸਟੇਸ਼ਨ ‘ਤੇ ਆਉਣ ਤੋਂ ਬਾਅਦ ਆਰਪੀਐੱਫ ਟੀਮ ਮਹਿਲਾ ਯਾਤਰੀ ਨਾਲ ਸੰਪਰਕ ਕਰਦੀ ਹੈ। ਜੇ ਕਿਸੇ ਮਹਿਲਾ ਯਾਤਰੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਆਰਪੀਐਫ ਦੀ ਟੀਮ ਉਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ।

Advertisement