ਹੁਣ UPI ਪੇਮੈਂਟ ‘ਚ ਵੀ Jio ਦਾ ਕਬਜ਼ਾ! ਪੜ੍ਹੋ ਕੀ ਹੋ ਸਕਦੇ ਬਦਲਾਅ

ਮੁਕੇਸ਼ ਅੰਬਾਨੀ ਜਲਦ ਹੀ UPI ਸੈਕਟਰ ‘ਚ ਐਂਟਰੀ ਕਰਨ ਦੀ ਯੋਜਨਾ ਬਣਾ ਰਹੇ ਹਨ। ਟੈਲੀਕਾਮ ਸੈਕਟਰ ‘ਚ ਇਤਿਹਾਸ ਰਚਣ ਤੋਂ ਬਾਅਦ ਹੁਣ ਇਸ ਸੈਗਮੈਂਟ ‘ਚ Jio ਦੀ ਐਂਟਰੀ ਕਾਰਨ PhonePe ਅਤੇ Paytm ਨੂੰ ਵੱਡਾ ਮੁਕਾਬਲਾ ਮਿਲਣ ਵਾਲਾ ਹੈ। ਜੀਓ ਨੇ ਦੂਰਸੰਚਾਰ ਖੇਤਰ ਵਿੱਚ ਮੁਫਤ ਡੇਟਾ ਅਤੇ ਕਾਲਿੰਗ ਸੁਵਿਧਾਵਾਂ ਪ੍ਰਦਾਨ ਕਰਕੇ ਗਾਹਕਾਂ ਨੂੰ ਪ੍ਰਾਪਤ ਕੀਤਾ ਅਤੇ ਬਾਅਦ ਵਿੱਚ ਮਾਰਕੀਟ ‘ਤੇ ਕਬਜ਼ਾ ਕਰ ਲਿਆ।

ਸੂਤਰਾਂ ਮੁਤਾਬਕ, Jio ਜਲਦ ਹੀ Soundbox ਨੂੰ ਬਾਜ਼ਾਰ ‘ਚ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਓ ਨੇ ਰਿਟੇਲ ਆਊਟਲੈਟਸ ‘ਤੇ ਸਾਊਂਡਬਾਕਸ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਸਿੱਧਾ ਮੁਕਾਬਲਾ Paytm Soundbox ਨਾਲ ਹੋਵੇਗਾ।

ਮੁਕੇਸ਼ ਅੰਬਾਨੀ ਯੂਪੀਆਈ ਮਾਰਕੀਟ ‘ਤੇ ਕਬਜ਼ਾ ਕਰਨ ਲਈ ਗਾਹਕਾਂ ਨੂੰ ਕਈ ਆਕਰਸ਼ਕ ਆਫਰ ਵੀ ਦੇ ਸਕਦੇ ਹਨ। ਜਿਓ ਦੇ ਇਸ ਪਲਾਨ ਕਾਰਨ ਦੂਜੀਆਂ ਕੰਪਨੀਆਂ ਦੀ ਚਿੰਤਾ ਕਾਫੀ ਵੱਧ ਰਹੀ ਹੈ। ਜੀਓ ਪੇਟੀਐਮ ‘ਤੇ ਲਗਾਈ ਗਈ ਪਾਬੰਦੀ ਦਾ ਫਾਇਦਾ ਆਸਾਨੀ ਨਾਲ ਲੈ ਸਕਦਾ ਹੈ।

ਗੌਰਤਲਬ ਹੈ ਕਿ ਮੌਜੂਦਾ ਸਮੇਂ ‘ਚ Phone Pay, Google Pay, Amazon Pay ਅਤੇ Paytm ਐਪ ਬਾਜ਼ਾਰ ‘ਚ ਉਪਲਬਧ ਹਨ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਫਲਿੱਪਕਾਰਟ ਨੇ ਵੀ ਬਾਜ਼ਾਰ ਵਿੱਚ UPI ਸੇਵਾ ਦੀ ਸਹੂਲਤ ਸ਼ੁਰੂ ਕੀਤੀ ਹੈ। Flipkart ਨੇ Axis Bank ਦੇ ਸਹਿਯੋਗ ਨਾਲ UPI ਸੁਵਿਧਾ ਸ਼ੁਰੂ ਕੀਤੀ ਹੈ। ਕੰਪਨੀ ਨੇ UPI ਹੈਂਡਲ (@fkaxis) ਲਾਂਚ ਕੀਤਾ ਹੈ। ਫਿਲਹਾਲ ਇਹ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੈ।

Advertisement