100 ਤੋਂ ਵੱਧ ਔਰਤਾਂ ਦਾ ਬਲਾਤਕਾਰ ਕਰਨ ਵਾਲੇ ਜਲੇਬੀ ਬਾਬਾ ਦੀ ਮੌਤ

 ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਬਲਾਤਕਾਰੀ ਜਲੇਬੀ ਬਾਬਾ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਜਲੇਬੀ ਬਾਬਾ ਹਿਸਾਰ ਦੀ ਕੇਂਦਰੀ ਜੇਲ੍ਹ-2 ਵਿੱਚ ਬੰਦ ਸੀ। ਅਦਾਲਤ ਨੇ ਉਸ ਨੂੰ 14 ਸਾਲ ਦੀ ਸਜ਼ਾ ਸੁਣਾਈ ਸੀ।

ਦਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਕਰੀਬ 11 ਵਜੇ ਬਲਾਤਕਾਰੀ ਜਲੇਬੀ ਬਾਬਾ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਫਿਰ ਜੇਲ੍ਹ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 49 ਸਾਲ ਬਾਬਾ ਉਰਫ ਬਿੱਲੂ ਦੀ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਅਗਰੋਹਾ ਮੈਡੀਕਲ ਤੋਂ ਇਲਾਜ਼ ਚੱਲ ਰਿਹਾ ਸੀ। 

ਦਸ ਦਈਏ ਕਿ ਤੰਤਰ ਮੰਤਰ ਦੇ ਨਾਂ ‘ਤੇ ਔਰਤਾਂ ਨੂੰ ਨਸ਼ੀਲਾ ਪਦਾਰਥ ਦੇ ਕੇ ਬਲਾਤਕਾਰ ਕਰਨ ਦੇ ਦੋਸ਼ੀ ਜਲੇਬੀ ਬਾਬਾ ਨੂੰ ਅਦਾਲਤ ਨੇ 14 ਸਾਲ ਲਈ ਜੇਲ ਭੇਜ ਦਿੱਤਾ ਸੀ। ਜਲੇਬੀ ਬਾਬਾ ਦਾ ਅਸਲੀ ਨਾਂ ਬਿੱਲੂ ਰਾਮ ਉਰਫ ਅਮਰਪੁਰੀ ਸੀ। ਜਲੇਬੀ ਬਾਬਾ ਨੇ 120 ਔਰਤਾਂ ਨਾਲ ਬਲਾਤਕਾਰ ਕੀਤਾ ਅਤੇ ਫਿਰ ਇਸ ਘਟਨਾ ਦੀ ਵੀਡੀਓ ਵੀ ਬਣਾਈ ਸੀ। ਬਾਬੇ ਦੇ ਆਸ਼ਰਮ ਤੋਂ 30 ਤੋਂ ਵੱਧ ਸੀਡੀਜ਼ ਵੀ ਮਿਲੀਆਂ ਸਨ। ਜਲੇਬੀ ਬਾਬਾ ਔਰਤਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ ਅਤੇ ਫਿਰ ਬਲਾਤਕਾਰ ਕਰਦਾ ਸੀ।

Advertisement