31 ਮਾਰਚ ਨੂੰ ਐਤਵਾਰ ਹੋਣ ਦੇ ਬਾਵਜੂਦ ਖੁੱਲ੍ਹਣਗੇ ਬੈਂਕ, RBI ਦਾ ਵੱਡਾ ਫ਼ੈਸਲਾ

ਬੈਂਕ ਦੇ ਮੁਲਾਜ਼ਮਾਂ ਲਈ ਭਾਰਤੀ ਰਿਜ਼ਰਵ ਬੈਂਕ RBI ਨੇ ਇਕ ਨੋਟੀਫਿਕੇਸ਼ਨ ਵਿਚ ਹੁਕਮ ਦਿੱਤਾ ਹੈ ਕਿ 31 ਮਾਰਚ 2024 ਨੂੰ ਐਤਵਾਰ ਹੋਣ ਦੇ ਬਾਵਜੂਦ ਸਾਰੇ ਬੈਂਕ ਖੁੱਲ੍ਹੇ ਰਹਿਣਗੇ ਤੇ ਬੈਂਕਾਂ ਨੂੰ ਇਸ ਬਾਰੇ ਪ੍ਰਚਾਰ ਵੀ ਕਰਨਾ ਹੋਵੇਗਾ। ਦਰਅਸਲ, ਵਿੱਤੀ ਸਾਲ 2023-24 ਦਾ ਆਖਰੀ ਦਿਨ ਹੋਣ ਕਾਰਨ ਆਰਬੀਆਈ ਨੇ ਇਹ ਫੈਸਲਾ ਲਿਆ ਹੈ ਤਾਂ ਕਿ ਸਰਕਾਰ ਨੂੰ ਆਪਣੇ ਸਾਰੇ ਟ੍ਰਾਂਜੈਕਸ਼ਨ ਦਾ ਹਿਸਾਬ ਕਰਨ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ।

ਦਸ ਦੇਈਏ ਕਿ ਆਰਬੀਆਈ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਭਾਰਤ ਸਰਕਾਰ ਨੇ ਸਰਕਾਰੀ ਪ੍ਰਾਪਤੀਆਂ ਤੇ ਭੁਗਤਾਨ ਨਾਲ ਜੁੜੇ ਬੈਂਕਾਂ ਦੀਆਂ ਸਾਰੀਆਂ ਬ੍ਰਾਂਚਾਂ ਨੂੰ 31 ਮਾਰਚ 2024 ਨੂੰ ਟ੍ਰਾਂਜੈਕਸ਼ਨ ਲਈ ਖੁੱਲ੍ਹਾ ਰੱਖਣ ਦੀ ਅਪੀਲ ਕੀਤੀ ਹੈ ਤਾਂ ਕਿ ਵਿੱਤੀ ਸਾਲ 2023 ਵਿਚ ਪ੍ਰਾਪਤੀਆਂ ਤੇ ਭੁਗਤਾਨ ਨਾਲ ਸਬੰਧਤ ਸਾਰੇ ਟ੍ਰਾਂਜੈਕਸ਼ਨ ਦਾ ਹਿਸਾਬ ਰੱਖਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮਦਨ ਵਿਭਾਗ ਨੇ ਵੀ 30 ਤੇ 31 ਮਾਰਚ ਨੂੰ ਸ਼ਨੀਵਾਰ ਤੇ ਐਤਵਾਰ ਹੋਣ ਦੇ ਬਾਵਜੂਦ ਆਪਣਾ ਦਫਤਰ ਖੁੱਲ੍ਹੇ ਰੱਖਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਵਿਭਾਗ ਨੇ ਪੈ ਰਹੀ ਗੁੱਡ ਫਰਾਈਡ ਦੀ ਛੁੱਟੀ ਵੀ ਵੀ ਕੈਂਸਲ ਕਰ ਦਿੱਤਾ ਹੈ।

Advertisement