8 ਮਾਰਚ ਨੂੰ ਔਰਤਾਂ ਸਰਕਾਰ ਖ਼ਿਲਾਫ ਖੋਲ੍ਹਣਗੀਆਂ ਮੋਰਚਾ, ਪੜ੍ਹੋ ਪੂਰਾ ਮਾਮਲਾ

ਕਿਸਾਨ ਅੰਦਲੋਨ 13 ਫਰਵਰੀ ਤੋਂ ਹੁਣ ਤਕ ਲਗਾਤਾਰ ਜਾਰੀ ਹੈ। ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਡਟੇ ਹੋਏ ਹਨ ਅਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਸਬੰਧੀ ਚ ਕਿਸਾਨ ਆਗੂਆਂ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ । ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਸਿਆ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸ਼ੰਭੂ ਅਤੇ ਖਨੌਰੀ ਮੋਰਚੇ ਵਿੱਚ ਪਹੁੰਚਣਗੀਆਂ ਅਤੇ ਕੌਮਾਂਤਰੀ ਮਹਿਲਾ ਦਿਵਸ ਵਿੱਚ ਭਾਗ ਲੈਣਗੀਆਂ। ਮੋਰਚੇ ਨੇ ਕਿਹਾ ਕਿ ਜਦੋਂ ਅਸੀ ਐਲਾਨ ਕੀਤਾ ਸੀ ਕਿ ਕਿਸਾਨ ਸੰਭੂ ਅਤੇ ਖਨੋਰੀ, ਬਾਰਡਰਾਂ ਤੱਕ ਉਦੋਂ ਤੱਕ ਬੈਠਣਗੇ ਜਦੋਂ ਤੱਕ ਸਰਕਾਰ ਰਸਤਾ ਨਹੀਂ ਖੋਲ੍ਹ ਦਿੰਦੀ ਅਤੇ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦਿੰਦੀ। ਜਿਹੜੇ ਲੋਕ ਦਿੱਲੀ ਪਹੁੰਚਣਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਕਣਾ ਸਰਕਾਰ ਦੀ ਗਲਤ ਇੱਛਾ ਨੂੰ ਦਰਸਾਉਂਦਾ ਹੈ। 

ਪੰਧੇਰ ਦਾ ਕਹਿਣਾ ਹੈ ਕਿ ਮੰਡਲ ਆਰਮੀ ਦਾ ਇੱਕ ਸਮੂਹ ਪਹਿਲਾਂ ਹੀ ਉਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਰੇਲ ਰਾਹੀਂ ਕਰੀਬ ਸਾਢੇ 3 ਵਜੇ ਜੰਤਰ-ਮੰਤਰ ਪੁੱਜ ਚੁੱਕਾ ਹੈ ਅਤੇ 6 ਮਾਰਚ ਤੋਂ ਦਿੱਲੀ ’ਚ ਇਕੱਠੇ ਹੋਣ ਦਾ ਐਲਾਨ ਕੀਤਾ ਗਿਆ ਹੈ। ਰਾਜਸਥਾਨ ਦੇ 12 ਜ਼ਿਲ੍ਹਿਆਂ ਤੋਂ ਕਿਸਾਨ ਆਗੂ ਧਰਮਾ ਧਾਕੜ ਅਤੇ ਉਨ੍ਹਾਂ ਦੇ 50 ਹੋਰ ਸਾਥੀਆਂ ਨੂੰ ਦੇਰ ਰਾਤ ਰਾਜਸਥਾਨ ਵਿੱਚ ਭਾਜਪਾ ਦੇ ਕਹਿਣ ’ਤੇ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਹੁਣ ਵੀ ਪੁਲਿਸ ਹਿਰਾਸਤ ਵਿੱਚ ਹਨ।

Advertisement