PlayStore ਤੋਂ ਹਟਾਏ ਐਪਸ ਆਏ ਵਾਪਸ, ਸਰਕਾਰ ਅੱਗਿਆ ਝੁਕਿਆ ਗੂਗਲ

ਗੂਗਲ ਨੇ ਆਖਰਕਾਰ ਭਾਰਤ ਸਰਕਾਰ ਅੱਗੇ ਝੁਕਦਿਆਂ ਭਾਰਤੀ ਸਟਾਰਟਅਪ ਐਪ ਨੂੰ ਅੰਸ਼ਕ ਰਾਹਤ ਦਿੱਤੀ ਹੈ ਜਿਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਗੂਗਲ ਨੇ ਕਿਹਾ ਕਿ Matrimony, Shaadi.com ਅਤੇ Info Edge ਵਰਗੀਆਂ ਕੰਪਨੀਆਂ ਨੂੰ ਪਲੇ ਸਟੋਰ ‘ਤੇ ਫਿਰ ਤੋਂ ਸੂਚੀਬੱਧ ਕੀਤਾ ਗਿਆ ਹੈ। ਗੂਗਲ ਨੇ ਪਲੇ ਸਟੋਰ ‘ਤੇ ਐਪ ਦੀ ਵਾਪਸੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਸਥਾਨਕ ਕੰਪਨੀਆਂ ਦੇ ਨਾਲ ਹਾਂ। ਇਹ ਕੰਪਨੀਆਂ ਗੂਗਲ ਪਲੇ ਸਟੋਰ ‘ਤੇ ਪਹਿਲਾਂ ਦੀ ਤਰ੍ਹਾਂ ਕੰਮ ਕਰਦੀਆਂ ਰਹਿਣਗੀਆਂ। ਇਹ ਖਪਤਕਾਰਾਂ ਨੂੰ ਇਨ-ਐਪ ਬਿਲਿੰਗ ਵਿਕਲਪ ਪ੍ਰਦਾਨ ਕਰਨ ਦੇ ਯੋਗ ਹੋਵੇਗਾ। ਹਾਲਾਂਕਿ, ਗੂਗਲ ਪੂਰੀ ਸੇਵਾ ਫੀਸ ਲੈਣਾ ਜਾਰੀ ਰੱਖੇਗਾ। ਇਨ੍ਹਾਂ ਕੰਪਨੀਆਂ ਲਈ ਭੁਗਤਾਨ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਹੈ।

ਦਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਗੂਗਲ ਅਤੇ ਭਾਰਤੀ ਸਟਾਰਟਅੱਪਸ ਵਿਚਾਲੇ ਬਿਲਿੰਗ ਦੇ ਮੁੱਦੇ ‘ਤੇ ਜੰਗ ਚੱਲ ਰਹੀ ਹੈ। 1 ਮਾਰਚ ਨੂੰ, ਗੂਗਲ ਨੇ ਪਲੇ ਸਟੋਰ ਤੋਂ 100 ਤੋਂ ਵੱਧ ਡਿਜੀਟਲ ਕੰਪਨੀਆਂ ਦੇ ਐਪਸ ਨੂੰ ਡੀਲਿਸਟ ਕਰ ਦਿੱਤਾ ਸੀ। ਇਹਨਾਂ ਵਿੱਚ ਭਾਰਤ ਮੈਟਰੀਮੋਨੀ, ਇਨਫੋ ਐਜ ,ਸ਼ਾਦੀ ਡਾਟ ਕਾਮ ਅਤੇ ਕੁਕੂ ਐਫਐਮ ਸ਼ਾਮਲ ਹਨ। ਉਹ ਸਾਰੇ ਗੂਗਲ ਦੀ ਐਪ ਬਿਲਿੰਗ ਨੀਤੀ ਨੂੰ ਸਵੀਕਾਰ ਨਹੀਂ ਕਰ ਰਹੇ ਸਨ।

Advertisement