ਕ੍ਰੈਡਿਟ ਕਾਰਡ ਲੈਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, RBI ਨੇ ਕੀਤਾ ਨਵਾਂ ਬਦਲਾਅ

ਭਾਰਤੀ ਰਿਜ਼ਰਵ ਬੈਂਕ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ। ਦੇਸ਼ ਦੇ ਕਰੋੜਾਂ ਕਾਰਡ ਧਾਰਕਾਂ ਨੂੰ ਇਕ ਸ਼ਾਨਦਾਰ ਤੋਹਫਾ ਦਿੱਤਾ ਗਿਆ ਹੈ। ਦਰਅਸਲ ਹੁਣ ਕ੍ਰੈਡਿਟ ਕਾਰਡ ਉਪਭੋਗਤਾ ਕਾਰਡ ਖਰੀਦਦੇ ਸਮੇਂ ਆਪਣੀ ਪਸੰਦ ਦੇ ਕਾਰਡ ਨੈੱਟਵਰਕ ਦੀ ਚੋਣ ਕਰ ਸਕਦੇ ਹਨ। ਪਹਿਲਾਂ ਇਸ ਬਾਰੇ ਕੇਂਦਰੀ ਬੈਂਕ ਨੇ ਜਾਣਕਾਰੀ ਦਿੱਤੀ ਸੀ ਤੇ ਹੁਣ ਰਿਜਰਵ ਬੈਂਕ ਨੇ ਇਸ ਸਬੰਧੀ ਨਵੇਂ ਨਿਰਦੇਸ਼ ਜਾਰੀ ਕੀਤੇ ਹਨ।

ਆਰਬੀਆਈ ਨੇ ਇਹ ਨਿਰਦੇਸ਼ ਪੈਮੇਂਟ ਐਂਡ ਸੈਟਲਮੇਂਟ ਐਕਟ 2007 ਦੇ ਤਹਿਤ ਜਾਰੀ ਕੀਤ ਹੈ। ਉਧਰ ਹੀ ਸੈਂਟਰਲ ਬੈਂਕ ਦਾ ਕਹਿਣਾ ਹੈ ਕਿ ਕਾਰਡ ਜਾਰੀ ਕਰਨ ਵਾਲੇ ਬੈਂਕ ਹੁਣ ਗਾਹਕਾਂ ਤੇ ਆਪਣੀ ਇੱਛਾ ਮੁੁਤਾਬਕ ਕ੍ਰੈਡਿਟ ਕਾਰਡ ਨੈੱਟਵਰਕ ਨਹੀਂ ਲਗਾ ਸਕਦੇ । ਉਨ੍ਹਾਂ ਨੂੰ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਨੈੱਟਵਰਕ ਚੁਣਨ ਦਾ ਵਿਕਲਪ ਦੇਣਾ ਚਾਹੀਦਾ।

Advertisement