ਕਿਸਾਨ ਅੰਦੋਲਨ ਦੀ ਕਮਾਨ ਔਰਤਾਂ ਦੇ ਹੱਥ! ਸ਼ੰਭੂ ਤੇ ਖਨੌਰੀ ਬਾਰਡਰ ਤੇ ਪੜ੍ਹੋ ਹਾਲਾਤ

ਕਿਸਾਨ ਅੰਦੋਲਨ ਅੱਜ 24ਵੇਂ ਦਿਨ ਵੀ ਜਾਰੀ ਹੈ। ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨ ਦਿਨ-ਰਾਤ ਡਟੇ ਹੋਏ ਹਨ। ਉਧਰ ਹੀ ਅੱਜ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਤੇ ਇਸ ਮੋਰਚੇ ਦੀ ਕਮਾਨ ਔਰਤਾਂ ਨੇ ਸੰਭਾਲ ਲਈ ਹੈ। ਅੱਜ ਦੇ ਇਸ ਕਿਸਾਨ ਅੰਦੋਲਨ ਦੀ ਸਟੇਜ ਉਤੇ ਜਿਥੇ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਖਿਲਾਫ ਸ਼ਬਦੀ ਹਮਲੇ ਕੀਤੇ ਉਥੇ ਕਿਸਾਨਾਂ ਦੇ ਨਾਲ-ਨਾਲ ਹੱਥਾਂ ਵਿੱਚ ਕਿਸਾਨੀ ਝੰਡੇ ਚੁੱਕੀ ਔਰਤਾਂ ਦਾ ਇਕੱਠ ਵੀ ਰੋਜ਼ਾਨਾਂ ਤੋਂ ਵੱਧ ਦਿਖਾਈ ਦਿੱਤਾ।

ਜ਼ਿਕਰਯੋਗ ਹੈ ਕਿ ਦੇਸ਼ ਭਰ ਤੋਂ ਔਰਤਾਂ ਸ਼ੰਭੂ ਅਤੇ ਖਨੌਰੀ ਮੋਰਚਿਆਂ ਤੇ ਪਹੁੰਚ ਕੇ ਅੰਤਰਰਾਸ਼ਟਰੀ ਕੰਮਕਾਜੀ ਮਹਿਲਾ ਦਿਵਸ ਮਨਾਉਣਗੀਆਂ। ਇਸ ਮੌਕੇ ਦੋਵਾਂ ਸਰਹੱਦਾਂ ਦੀ ਵਾਗਡੋਰ ਅਤੇ ਮੰਚ ਸੰਚਾਲਨ ਔਰਤਾਂ ਦੇ ਹੱਥਾਂ ਵਿੱਚ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 6 ਮਾਰਚ ਨੂੰ ਐਲਾਨੇ ਮੋਰਚੇ ਦੇ ਹਿੱਸੇ ਵਜੋਂ ਅੱਜ ਕੇਰਲਾ ਤੋਂ ਕਿਸਾਨਾਂ ਦਾ ਇੱਕ ਜੱਥਾ ਰੇਲ ਗੱਡੀ ਰਾਹੀਂ ਦਿੱਲੀ ਲਈ ਰਵਾਨਾ ਹੋਇਆ। 

Advertisement