ਹੋਸਟਲ ‘ਚ ਖਾਣਾ ਖਾਣ ਨਾਲ 100 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ਭਰਤੀ

ਗ੍ਰੇਟਰ ਨੋਇਡਾ ਤੋਂ ਇਕ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਇੱਕ ਹੋਸਟਲ ਦੇ ਭੋਜਨ ਕਾਰਨ Food Poisoning ਦੀ ਖ਼ਬਰ ਸਾਹਮਣੇ ਆਈ ਹੈ। ਦਸ ਦੇਈਏ ਕਿ ਗਲਤ ਭੋਜਨ ਖਾਣ ਕਾਰਨ 100 ਦੇ ਕਰੀਬ ਵਿਦਿਆਰਥੀ ਬਿਮਾਰ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਨਾਲੇਜ ਪਾਰਕ ਥਾਣਾ ਖੇਤਰ ਦਾ ਹੈ। ਜਿੱਥੋਂ ਦੇ ਲੋਇਡ ਕਾਲਜ ਵਿੱਚ ਆਰੀਅਨ ਰੈਜ਼ੀਡੈਂਸੀ ਨਾਮ ਦਾ ਇੱਕ ਹੋਸਟਲ ਹੈ। ਬਿਮਾਰ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 100 ਦੇ ਕਰੀਬ ਹੈ। ਸਾਰੇ ਵਿਦਿਆਰਥੀਆਂ ਨੂੰ ਵੱਖ-ਵੱਖ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ। ਹੋਸਟਲ ਵੱਲੋਂ ਵਿਦਿਆਰਥੀਆਂ ਨੂੰ ਗਲਤ ਖਾਣਾ ਪਰੋਸਿਆ ਗਿਆ ਸੀ। ਵਿਦਿਆਰਥੀਆਂ ਨੇ ਹੋਸਟਲ ਸੰਚਾਲਕ ‘ਤੇ ਕਈ ਦੋਸ਼ ਲਾਏ ਹਨ।

ਜਾਣਕਾਰੀ ਮੁਤਾਬਕ ਵਿਦਿਆਰਥੀ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਵਰਤ ਰੱਖ ਰਹੇ ਸਨ। ਉਸ ਤੋਂ ਬਾਅਦ ਸ਼ਾਮ ਨੂੰ ਛੋਲਿਆਂ ਦੇ ਆਟੇ ਤੋਂ ਬਣਿਆ ਖਾਣਾ ਖਾਧਾ। ਇਸ ਤੋਂ ਬਾਅਦ ਵਿਦਿਆਰਥੀਆਂ ਦੀ ਸਿਹਤ ਵਿਗੜ ਗਈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਖਾਣੇ ‘ਚ ਕੀ ਗਲਤੀ ਸੀ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ। ਦੂਜੇ ਪਾਸੇ ਲੋਇਡ ਕਾਲਜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੋਸਟਲ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ। ਹੋਸਟਲ ਨੂੰ ਨਿੱਜੀ ਪੱਧਰ ‘ਤੇ ਕੋਈ ਹੋਰ ਚਲਾ ਰਿਹਾ ਹੈ।

Advertisement